ਕੋਰੋਨਾ ਵਾਇਰਸ : ਇਟਲੀ ‘ਚ 5 ਹਜ਼ਾਰ ਤੋਂ ਵੱਧ ਮੌਤਾਂ

660
Share

13 ਹਜ਼ਾਰ ਤੋਂ ਟੱਪੀ ਦੁਨੀਆਂ ਵਿਚ ਮੌਤਾਂ ਦੀ ਗਿਣਤੀ

ਟੋਰਾਂਟੋ/ਵਾਸ਼ਿੰਗਟਨ/ਰੋਮ, 23 ਮਾਰਚ (ਪੰਜਾਬ ਮੇਲ)- ਖ਼ਤਰਨਾਕ ਕੋਰੋਨਾ ਵਾਇਰਸ ਦੀ ਮਾਰ ਹੇਠ ਆਈ ਇਟਲੀ ਨੂੰ ਸੰਭਲਣ ਦਾ ਮੌਕਾ ਨਹੀਂ ਮਿਲ ਰਿਹਾ ਹੈ ਅਤੇ ਪਿਛਲੇ 24 ਘੰਟੇ ਦੌਰਾਨ 800 ਤੋਂ ਵੱਧ ਮੌਤਾਂ ਨਾਲ ਵਾਇਰਸ ਦਾ ਸ਼ਿਕਾਰ ਬਣਨ ਵਾਲਿਆਂ ਦੀ ਗਿਣਤੀ 5 ਹਜ਼ਾਰ ਤੋਂ ਟੱਪ ਗਈ ਹੈ। 188 ਮੁਲਕਾਂ ਵਿਚ ਫੈਲ ਚੁੱਕੇ ਵਾਇਰਸ ਕਾਰਨ 13 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਅਤੇ ਮਰੀਜ਼ਾਂ ਦੀ ਕੁਲ ਗਿਣਤੀ ਸਵਾ ਤਿੰਨ ਲੱਖ ਦੱਸੀ ਜਾ ਰਹੀ ਹੈ। ਉਧਰ ਕੈਨੇਡਾ ਵਿਚ ਸ਼ਨਿੱਚਰਵਾਰ ਨੂੰ 7 ਮੌਤਾਂ ਨਾਲ ਕੁਲ ਗਿਣਤੀ 19 ਹੋ ਗਈ। ਕੈਨੇਡਾ ਦੇ ਕਿਊਬਿਕ ਸੂਬੇ ਵਿਚ ਚਾਰ ਮੌਤਾਂ ਹੋਣ ਦੀ ਰਿਪੋਰਟ ਹੈ ਜਦਕਿ ਉਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਵਿਚ ਇਕ-ਇਕ ਮਰੀਜ਼ ਦਮ ਤੋੜ ਗਿਆ। ਬ੍ਰਿਟਿਸ਼ ਕੋਲੰਬੀਆ ਵਿਚ 70 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਮਰੀਜ਼ਾਂ ਦੀ ਕੁਲ ਗਿਣਤੀ 424 ਹੋ ਗਈ ਜਦਕਿ ਉਨਟਾਰੀਓ ਵਿਚ 377 ਮਰੀਜ਼ ਸਾਹਮਣੇ ਆ ਚੁੱਕੇ ਹਨ। ਐਲਬਰਟਾ ਵਿਚ 226 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਕਿਊਬਿਕ ਵਿਚ ਵਾਇਰਸ 181 ਮਾਮਲੇ ਦਰਜ ਕੀਤੇ ਗਏ ਹਨ। 


Share