ਕੋਰੋਨਾ ਵਾਇਰਸ : ਅਮਰੀਕਾ ਵਿਚ 50 ਲੱਖ ਤੋਂ ਪਾਰ ਹੋਏ ਮਾਮਲੇ

533
Share

ਵਾਸ਼ਿੰਗਟਨ, 9 ਅਗਸਤ (ਪੰਜਾਬ ਮੇਲ)- ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਐਤਵਾਰ ਨੂੰ ਵਧਕੇ 50 ਲੱਖ ਤੋਂ ਪਾਰ ਹੋ ਗਏ ਹਨ ਜੋ ਕਿ ਹੁਣ ਤੱਕ ਦੁਨੀਆ ਵਿਚ ਸਭ ਤੋਂ ਵਧੇਰੇ ਹਨ। ਇਹ ਜਾਣਕਾਰੀ ਜਾਨਸ ਹਾਪਕਿਨਸ ਯੂਨੀਵਰਸਿਟੀ ਦੇ ਅੰਕੜਿਆਂ ਤੋਂ ਮਿਲੀ ਹੈ। ਹਾਲਾਂਕਿ ਸਿਹਤ ਅਧਿਕਾਰੀਆਂ ਦਾ ਮੰਨਣਾ ਹੈ ਕਿ ਬਿਨਾਂ ਲੱਛਣ ਵਾਲੇ ਮਾਮਲਿਆਂ ਦਾ ਪਤਾ ਨਾ ਲੱਗਣ ਕਾਰਣ ਇਹ ਮਾਮਲੇ ਇਸ ਤੋਂ ਕਿਤੇ ਵਧੇਰੇ ਹੋ ਸਕਦੇ ਹਨ।

ਅਮਰੀਕਾ ਵਿਚ ਰੁਜ਼ਾਨਾ ਤਕਰੀਬਨ 54 ਹਜ਼ਾਰ ਮਾਮਲੇ ਸਾਹਮਣੇ ਆ ਰਹੇ ਹਨ। ਹਾਲਾਂਕਿ ਇਹ ਜੁਲਾਈ ਦੇ ਦੂਜੇ ਹਿੱਸੇ ਦੌਰਾਨ ਸਾਹਮਣੇ ਆਉਣ ਵਾਲੇ ਨਵੇਂ ਮਾਮਲਿਆਂ ਦੀ ਤੁਲਨਾ ਵਿਚ ਘੱਟ ਹਨ ਜਦੋਂ ਇਕ ਦਿਨ ਵਿਚ 70 ਹਜ਼ਾਰ ਤੋਂ ਵਧੇਰੇ ਮਾਮਲੇ ਸਾਹਮਣੇ ਆ ਰਹੇ ਸਨ। ਤਕਰੀਬਨ 20 ਸੂਬਿਆਂ ਵਿਚ ਮਾਮਲੇ ਵਧ ਰਹੇ ਹਨ। ਕਈ ਅਮਰੀਕੀ ਮਾਸਕ ਨਹੀਂ ਪਹਿਨ ਰਹੇ ਹਨ ਤੇ ਇਕ-ਦੂਜੇ ਤੋਂ ਦੂਰੀ ਨਹੀਂ ਬਣਾ ਰਹੇ ਹਨ।

ਵਰਲਡਓਮੀਟਰ ਮੁਤਾਬਕ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ 2 ਕਰੋੜ ਦੇ ਨੇੜੇ ਪਹੁੰਚ ਚੁੱਕੇ ਹਨ, ਜਿਨ੍ਹਾਂ ਵਿਚੋਂ 7.31 ਲੱਖ ਤੋਂ ਵਧੇਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਤੇ ਇਸ ਵਿਚਾਲੇ ਰਾਹਤ ਦੀ ਖਬਰ ਇਹ ਹੈ ਕਿ 1 ਕਰੋੜ 20 ਲੱਖ ਤੋਂ ਵਧੇਰੇ ਲੋਕ ਇਸ ਬੀਮਾਰੀ ਤੋਂ ਛੁਟਕਾਰਾ ਹਾਸਲ ਕਰ ਚੁੱਕੇ ਹਨ।


Share