ਕੋਰੋਨਾ ਵਾਇਰਸ : ਅਮਰੀਕਾ ਵਿਚ ਪਹਿਲੀ ਵਾਰ ਇਕ ਦਿਨ ‘ਚ 2 ਲੱਖ ਤੋਂ ਜ਼ਿਆਦਾ ਮਾਮਲੇ ਆਏ ਸਾਹਮਣੇ

497
Share

ਵਾਸ਼ਿੰਗਟਨ, 30 ਨਵੰਬਰ (ਪੰਜਾਬ ਮੇਲ)- ਦੁਨੀਆ ਵਿਚ ਮਹਾਮਾਰੀ ਦਾ ਕਹਿਰ ਫਿਲਹਾਲ ਰੁਕਣ ਦਾ ਨਾਂ ਨਹੀਂ ਲੈ ਰਿਹਾ।  ਅਮਰੀਕਾ ਵਿਚ ਹਾਲਾਤ ਗੰਭੀਰ ਬਣੇ ਹੋਏ ਹਨ। ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਹਿਲੀ ਵਾਰ 2 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਸਾਹਮਣੇ ਆਏ ਹਨ। ਦੇਸ਼ ਦੇ ਨੈਸ਼ਨਲ Îਇੰਸਟੀਚਿਊਟ ਆਫ਼ ਐਲਰਜੀ ਐਂਡ ਇੰਫੈਕਸ਼ਿਅਸ ਡਿਸੀਜ਼ ਦੇ ਡਾਇਰੈਕਟਰ ਡਾ. ਐਂਥਨੀ ਫੌਸੀ ਨੇ ਇੱਕ ਤੋ ਬਾਅਦ ਲਗਾਤਾਰ ਦੂਜੀ ਲਹਿਰ ਆਉਣ ਦੀ ਚਿਤਾਵਨੀ ਦਿੱਤੀ ਹੈ।

ਐਨਬੀਸੀ ਨਿਊਜ਼ ਚੈਨਲ ਦੇ ਪ੍ਰੋਗਰਾਮ ਵਿਚ ਫੌਸੀ ਨੇ ਕਿਹਾ ਕਿ ਅਚਾਨਕ ਨਾਲ ਕੁਝ ਬਦਲਣ ਨਹੀਂ ਜਾ ਰਿਹਾ। ਹਾਲਾਂਕਿ ਅਜੇ ਵੀ ਦੇਰ ਨਹੀਂ ਹੋਈ ਹੈ। ਲੋਕ ਥੈਂਕਸਗਿਵਿੰਗ ਦੀ ਛੁੱਟੀਆਂ ਮਨਾ ਕੇ ਘਰ ਪਰਤ ਰਹੇ ਹਨ। ਸਾਰੇ ਮਾਸਕ ਪਹਿਨਣ, ਵੱਡੇ ਗਰੁੱਪ ਨਾ ਬਣਾਉਣ ਅਤੇ ਸੋਸ਼ਲ ਡਿਸਟੈਂਸਿੰਗ ਬਰਕਰਾਰ ਰੱਖਣ।
ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਚੀਨ ਦੇ ਵੁਹਾਨ ਤੋਂ ਹੀ ਫੈਲਿਆ। ਹੁਣ ਚੀਨ ਨਵਾਂ ਪ੍ਰ੍ਰਾਪੇਗੈਂਡ ਫੈਲਾ ਰਿਹਾ ਹੈ। ਚੀਨੀ ਮੀਡੀਆ ਇਸ ਗੱਲ ਨੂੰ ਵਧਾ ਚੜ੍ਹਾ ਕੇ ਦੱਸ ਰਿਹਾ ਕਿ ਵਾਇਰਸ ਚੀਨ ਤੋਂ ਨਹੀਂ ਫੈਲਿਆ। ਉਨ੍ਹਾਂ ਦੇ ਦੇਸ਼ ਵਿਚ ਇਹ ਵਾਇਰਸ ਫਰੋਜਨ ਫੂਡਸ ਦੇ ਜ਼ਰੀਏ ਕਿਸੇ ਬਾਹਰ ਦੇ ਦੇਸ਼ ਤੋਂ ਆਇਆ। ਕਈ ਚੀਨੀ ਅਖਬਾਰਾਂ ਮੁਤਾਬਕ ਸਾਰੇ ਸਬੂਤ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਕੋਰੋਨਾ ਵਾਇਰਸ ਆਊਟ ਬਰੇਕ ਵੁਹਾਨ ਵਿਚ ਨਹੀਂ ਹੋਇਆ। ਚੀਨ ਦੇ ਸਾਬਕਾ ਚੀਫ਼ ਐਪਿਡੇਮਿਓਲੌਜਿਸਟ ਝੇਂਗ ਦਾ ਕਹਿਣਾ ਹੈ ਕਿ ਵੁਹਾਨ ਵਿਚ ਵਾਇਰਸ ਦਾ ਪਤਾ ਚਲਿਆ ਲੇਕਿਨ ਉਥੇ ਪੈਦਾ ਨਹੀਂ ਹੋਇਆ।
ਇਰਾਕ ਵਿਚ ਫਰਵਰੀ ਤੋਂ ਬਾਅਦ ਸਕੂਲ ਖੁਲ੍ਹ ਚੁੱਕੇ ਹਨ। ਹਫਤੇ ਵਿਚ 6 ਦਿਨ ਬੱਚੇ ਪੜ੍ਹਨ ਜਾ ਰਹੇ ਹਨ। ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਲੈਬਨਾਨ :  ਆਰਥਿਕ ਮੋਰਚੇ ‘ਤੇ ਜੂਝ ਰਹੇ ਦੇਸ਼ ਨੇ  ਕੋਰੋਨਾ ਪਾਬੰਦੀਆਂ ਵਿਚ ਕੁਝ ਛੋਟ ਦਿੱਤੀ ਹੈ ਤਾਕਿ ਕ੍ਰਿਸਮਸ ਅਤੇ ਨਵੇਂ ਸਾਲ ਤੋਂ ਪਹਿਲਾਂ ਇਕੋਨੋਮੀ ਨੂੰ ਕੁਝ ਬਿਹਤਰ ਕੀਤਾ ਜਾ ਸਕੇ। ਤੁਰਕੀ : ਇੱਥੇ ਹਾਲਾਤ ਲਗਾਤਾਰ ਵਿਗੜ ਰਹੇ ਹਨ। ਐਤਵਾਰ ਨੂੰ ਲਗਾਤਾਰ 7ਵੇਂ ਦਿਨ ਰਿਕਾਰਡ ਮੌਤਾਂ ਹੋਈਆਂ। ਫਿਲਿਸਤੀਨ : ਸਹੂਲਤਾਂ ਦੀ ਕਮੀ ਦੇ ਚਲਦਿਆਂ ਇੱਥੇ ਵੀ ਮਾਮਲੇ ਵਧ ਰਹੇ ਹਨ।  ਡਬਲਿਊਅਚਓ ਨੇ ਗਾਜਾ ਦੇ Îਇੱਕ ਹਸਪਤਾਲ ਵਿਚ 15 ਵੈਂਟੀਲੇਟਰ ਦਿੱਤੇ ਹਨ।


Share