ਕੋਰੋਨਾ ਵਾਇਰਸ : ਅਮਰੀਕਾ ਤੋਂ ਆਏ 73 ਵਿਚੋਂ 21 ਲੋਕ ਪਾਜ਼ੀਟਿਵ

671
Share

ਪੰਚਕੂਲਾ, 24 ਮਈ (ਪੰਜਾਬ ਮੇਲ)-  ਅਮਰੀਕਾ ਤੋਂ 19 ਮਈ ਨੂੰ ਆਏ ਹਰਿਆਣਾ ਦੇ 73 ਵਿਚੋਂ 21 ਲੋਕਾਂ ਵਿਚ ਕੋਰੋਨਾ ਪਾਜ਼ੀਟਿਵ ਦੀ ਪੁਸ਼ਟੀ ਹੋਈ ਹੈ। ਸਾਰਿਆਂ ਦੀ ਸੈਂਪਲ ਦੀ ਜਾਂਚ ਪੰਚਕੂਲਾ ਅਤੇ ਸੈਕਟਰ 39 ਚੰਡੀਗੜ੍ਹ ਲੈਬ ਵਿਚ ਕੀਤੀ ਗਈ ਸੀ। ਜਾਂਚ ਰਿਪੋਰਟ ਆਉਣ ਤੋਂ ਬਾਅਦ ਸਾਰਿਆਂ ਨੂੰ ਮੈਡੀਕਲ ਕਾਲਜਾਂ ਦੇ ਆਈਸੋਲੇਸ਼ਨ ਵਾਰਡ ਵਿਚ ਭਰਤੀ ਕਰਾਇਆ ਗਿਆ ਹੈ।

ਸੀਐਮਓ ਡਾ. ਜਸਜੀਤ ਕੌਰ ਨੇ ਦੱÎਸਿਆ ਕਿ ਅਮਰੀਕਾ ਵਿਚ ਵਾਪਸ ਆਏ ਹਰਿਆਣਾ ਦੇ 73 ਲੋਕਾਂ ਨੂੰ ਕਵਾਰੰਟੀਨ ਕੀਤਾ ਗਿਆ ਸੀ। ਇਨ੍ਹਾਂ ਦੇ ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ 21 ਲੋਕਾਂ ਵਿਚ ਕੋਰੋਨਾ ਹੋਣਾ ਦੀ ਪੁਸ਼ਟੀ ਹੋਈ ਹੈ। ਰਿਪੋਰਟ ਆਉਣ ਦੇ ਬਾਅਦ ਇਨ੍ਹਾਂ ਸਾਰਿਆਂ ਨੂੰ ਇੱਥੋਂ ਇਨ੍ਹਾਂ ਦੇ ਜ਼ਿਲ੍ਹਿਆਂ ਦੇ ਮੈਡੀਕਲ ਕਾਲਜਾਂ ਵਿਚ ਰੈਫਰ ਕਰ ਦਿੱਤਾ ਗਿਆ ਹੈ। 16 ਮਰੀਜ਼ਾਂ ਦੀ ਅੰਬਾਲਾ ਦੇ ਮੁਲਾਨਾ ਮੈਡੀਕਲ ਕਾਲਜ, 2 ਨੂੰ ਰੋਹਤਕ ਦੇ ਮੈਡੀਕਲ ਕਾਲਜ ਅਤੇ 3 ਨੂੰ ਅਗਰੋਹਾ ਮੈਡੀਕਲ ਕਾਲਜ ਵਿਚ ਸ਼ਿਫਟ ਕੀਤਾ ਜਾ ਰਿਹਾ ਹੈ। ਕੋਰੋਨਾ ਪਾਜ਼ੀਟਿਵ ਪਾਏ ਗਏ ਲੋਕ ਅੰਬਾਲਾ, ਯਮੂਨਾਨਗਰ, ਰੋਹਤਕ ਸਣੇ ਹੋਰ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। ਇਲਾਜ ਦੇ ਨਾਲ ਇਨ੍ਹਾਂ ਦੀ ਕਾਊਂਸਲਿੰਗ ਕੀਤੀ ਜਾ ਰਹੀ ਹੈ। ਅਮਰੀਕਾ ਤੋਂ ਪੰਚਕੂਲਾ ਪੁੱਜਣ ਤੋ ਬਾਅਦ ਇਨ੍ਹਾਂ ਅਲੱਗ ਅਲੱਗ ਥਾਵਾਂ ‘ਤੇ ਰੱਖਿਆ ਗਿਆ ਸੀ।


Share