ਕੋਰੋਨਾ ਵਾਇਰਸ : ਅਮਰੀਕਾ ‘ਚ ਪੀੜਤਾਂ ਦੀ ਗਿਣਤੀ 55 ਲੱਖ ਤੋਂ ਪਾਰ

618
Share

ਵਾਸ਼ਿੰਗਟਨ, 20 ਅਗਸਤ (ਪੰਜਾਬ ਮੇਲ)- ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਸ਼ਿਕਾਰ ਹੋਏ ਲੋਕਾਂ ਦੀ ਗਿਣਤੀ 55 ਲੱਖ ਨੂੰ ਪਾਰ ਕਰ ਗਈ ਹੈ। ਜੌਹਨ ਹਾਪਿੰਕਸ ਯੂਨੀਵਰਸਿਟੀ ਮੁਤਾਬਕ ਕੋਰੋਨਾ ਨੇ ਸੰਯੁਕਤ ਰਾਜ ਵਿਚ ਕੁੱਲ 55,05,074 ਲੋਕਾਂ ਨੂੰ ਸੰਕਰਮਿਤ ਕੀਤਾ ਹੈ, ਜਦੋਂ ਕਿ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 1,72,418 ਹੋ ਗਈ ਹੈ।

ਅਮਰੀਕਾ ਦਾ ਸਭ ਤੋਂ ਪ੍ਰਭਾਵਿਤ ਸੂਬਾ ਕੈਲੀਫੋਰਨੀਆ ਹੈ ਜਿੱਥੇ ਹੁਣ ਤੱਕ 6,40,722 ਲੋਕ ਸੰਕਰਮਿਤ ਹੋਏ ਹਨ ਜਦੋਂ ਕਿ ਫਲੋਰੀਡਾ ਵਿਚ ਇਹ ਅੰਕੜਾ ਵੱਧ ਕੇ 5,69,331 ਹੋ ਗਿਆ ਹੈ ਜਦੋਂ ਕਿ ਨਿਊਯਾਰਕ ਵਿਚ ਸੰਕਰਮਿਤਾਂ ਦੀ ਗਿਣਤੀ ਵੱਧ ਕੇ 4,26,571 ਹੋ ਗਈ ਹੈ।

ਸਾਰਾ ਵਿਸ਼ਵ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ ਪਰ ਅਮਰੀਕਾ ਵਿਚ ਪੀੜਤਾਂ ਦੀ ਗਿਣਤੀ ਵੀ ਸਭ ਤੋਂ ਵੱਧ ਹੈ ਤੇ ਕੋਰੋਨਾ ਕਾਰਨ ਮਰਨ ਵਾਲਿਆਂ ਦਾ ਅੰਕੜਾ ਵੀ ਸਭ ਤੋਂ ਜ਼ਿਆਦਾ ਹੈ। ਵਿਸ਼ਵ ਭਰ ਵਿਚ ਹੁਣ ਤਕ 2,23,25,761 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਹਨ ਤੇ 7,86,258 ਲੋਕਾਂ ਦੀ ਮੌਤ ਹੋ ਚੁੱਕੀ ਹੈ।


Share