ਕੋਰੋਨਾ ਮਹਾਮਾਰੀ : ਝਾਰਖੰਡ ‘ਚ ਨਿਯਮਾਂ ਦੀ ਅਣਦੇਖੀ ਤੇ ਮਾਸਕ ਨਾ ਪਾਉਣ ‘ਤੇ ਹੋਵੇਗਾ 1 ਲੱਖ ਦਾ ਜੁਰਮਾਨਾ

574
Share

ਰਾਂਚੀ, 24 ਜੁਲਾਈ (ਪੰਜਾਬ ਮੇਲ)- ਦਿਨੋਂ ਦਿਨ ਵਧ ਰਹੀ ਕੋਰੋਨਾ ਮਹਾਮਾਰੀ ਕਾਰਨ ਵੱਖ ਵੱਖ ਦੇਸ਼ ਤੇ ਵੱਖ ਵੱਖ ਸੂਬਿਆਂ ਨੂੰ ਅਪਣੇ ਤੌਰ ‘ਤੇ ਫ਼ੈਸਲੇ ਲੈਣੇ ਪੈ ਰਹੇ ਹਨ। ਇਸੇ ਤਰ੍ਹਾਂ ਹੁਣ ਭਾਰਤ ਵਿਚ ਝਾਰਖੰਡ ਸੂਬੇ ਦੀ ਸਰਕਾਰ ਵਲੋਂ ਲਏ ਫ਼ੈਸਲੇ ਵਿਚ ਕੋਰੋਨਾ ਨਿਯਮਾਂ ਦੀ ਅਣਦੇਖੀ ਤੇ ਮਾਸਕ ਨਾ ਪਹਿਨਣ ‘ਤੇ Îਇੱਕ ਲੱਖ ਰੁਪਏ ਦਾ ਜੁਰਮਾਨਾ ਤੇ 2 ਸਾਲ ਦੀ ਜੇਲ੍ਹ ਹੋ ਸਕਦੀ ਹੈ। ਝਾਰਖੰਡ ਕੈਬਨਿਟ ਨੇ ਇਸ ਸਬੰਧ ਵਿਚ ਇਨਫੈਕਸ਼ਨ ਰੋਗ ਆਰਡੀਨੈਂਸ 2020 ਨੂੰ ਪਾਸ ਕਰ ਦਿੱਤਾ।  ਦਰਅਸਲ ਝਾਰਖੰਡ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਇਸ ਕਾਰਨ ਹੁਣ ਸਰਕਾਰੀ ਹਸਪਤਾਲਾਂ ਵਿਚ ਥਾਂ ਨਹੀਂ ਹੈ।  ਸਰਕਾਰ ਨੇ ਫੈਸਲਾ ਕੀਤਾ ਕਿ ਹੁਣ ਪ੍ਰਾਈਵੇਟ ਹਸਪਤਾਲ ਤੇ ਬੈਂਕਵੇਟ ਹਾਲ ਦੀ ਵਰਤੋਂ ਆਈਸੋਲੇਸ਼ਨ ਵਾਰਡ ਬਣਾਉਣ ਵਿਚ ਕੀਤੀ ਜਾਵੇਗੀ।


Share