ਕੋਰੋਨਾ ਪ੍ਰਕੋਪ ਕਾਰਨ ਟਰੰਪ ਦਾ ਕਲੱਬ ਮਾਰ-ਏ-ਲਾਗੋ ਹੋਇਆ ਅੰਸ਼ਕ ਤੌਰ ‘ਤੇ ਬੰਦ

463
Share

ਫਰਿਜ਼ਨੋ (ਕੈਲੀਫੋਰਨੀਆ), 21 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਸਾਬਕਾ ਰਾਸ਼ਟਰਪਤੀ ਟਰੰਪ ਦੇ ਮਾਰ-ਏ-ਲਾਗੋ ਕਲੱਬ ਨੂੰ ਕੋਰੋਨਾ ਵਾਇਰਸ ਦੇ ਫੈਲਣ ਕਾਰਨ ਅੰਸ਼ਕ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਇਸ ਵਾਇਰਸ ਪ੍ਰਕੋਪ ਦੀ ਪੁਸ਼ਟੀ ਇੱਕ ਰਿਸੈਪਸ਼ਨਿਸਟ ਦੁਆਰਾ ਕੀਤੀ ਗਈ ਹੈ। ਐਸੋਸੀਏਟਡ ਪ੍ਰੈਸ ਅਨੁਸਾਰ ਕਲੱਬ ਦੇ ਮੈਂਬਰਾਂ ਨੂੰ ਇੱਕ ਈਮੇਲ ਰਾਹੀਂ ਸਟਾਫ ਮੈਂਬਰਾਂ ਦੁਆਰਾ ਕੋਵਿਡ-19 ਲਈ ਸਕਾਰਾਤਮਕ ਟੈਸਟ ਕਰਨ ਬਾਰੇ ਦੱਸਿਆ ਗਿਆ ਹੈ। ਇਸ ਲਾਗ ਕਾਰਨ ਕਲੱਬ , ਬੀਚ ਕਲੱਬ ਅਤੇ ਡਾਇਨਿੰਗ ਰੂਮ ਵਿੱਚ ਸੇਵਾਵਾਂ ਅਸਥਾਈ ਤੌਰ ਤੇ ਮੁਅੱਤਲ ਕਰ ਦੇਵੇਗਾ।  ਮਾਰ-ਏ-ਲਾਗੋ ਫੇਸਬੁੱਕ ਪੇਜ ‘ਤੇ ਪੋਸਟ ਕੀਤੀਆਂ ਤਸਵੀਰਾਂ’ ਵਿੱਚ  ਲੋਕਾਂ ਨੂੰ ਮਾਸਕ ਤੋਂ ਬਿਨਾਂ ਇਕੱਠੇ ਹੋਏ ਦੇਖਿਆ ਗਿਆ ਹੈ। ਇਸ ਸੰਬੰਧੀ ਕਲੱਬ ਨੇ ਕਿਹਾ ਕਿ ਵਾਇਰਸ ਤੋਂ ਸੁਰੱਖਿਆ ਲਈ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ, ਜਿਸਦੇ ਤਹਿਤ ਪ੍ਰਭਾਵਿਤ ਖੇਤਰਾਂ ਨੂੰ ਸੈਨੀਟਾਈਜ਼ ਕੀਤਾ ਜਾਵੇਗਾ। ਜਦਕਿ ਇਸਦੀਆਂ ਕੁੱਝ ਸੇਵਾਵਾਂ ਖੁੱਲ੍ਹੀਆਂ ਰਹਿਣਗੀਆਂ। ਪਾਮ ਬੀਚ ਕਾਉਂਟੀ, ਫਲੋਰਿਡਾ, ਜਿਥੇ  ਟਰੰਪ ਦਾ ਇਹ ਕਲੱਬ ਸਥਿਤ ਹੈ, ਵਿੱਚ ਰਾਜ ‘ਚ ਤੀਜੇ ਸਭ ਤੋਂ ਵੱਧ ਕੋਰੋਨਾ ਵਾਇਰਸ ਕੇਸ ਹਨ।ਜੋਨਜ਼ ਹੌਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ ਸ਼ੁੱਕਰਵਾਰ ਤੱਕ, ਕਾਉਂਟੀ ਵਿੱਚ ਤਕਰੀਬਨ 127,500 ਵਾਇਰਸ ਦੇ ਕੇਸ ਹੋ ਚੁੱਕੇ ਹਨ ਅਤੇ ਰਾਜ ਵਿੱਚ 20 ਲੱਖ ਕੇਸ ਦਰਜ਼ ਹੋਏ ਹਨ।  ਰਾਜ ਦੇ ਜਨ ਸਿਹਤ ਵਿਭਾਗ ਦੇ ਅਨੁਸਾਰ ਸੂਬੇ ਵਿੱਚ ਵੀਰਵਾਰ ਨੂੰ 5,100 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ।

Share