ਕੋਰੋਨਾ ਪੀੜਤ ਗਰਭਵਤੀ ਔਰਤ ਨੇ ਕੋਮਾ ‘ਚ ਸਿਹਤਮੰਦ ਬੱਚੀ ਨੂੰ ਦਿੱਤਾ ਜਨਮ

865
Share

ਵਾਸ਼ਿੰਗਟਨ, 16 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਕਹਿਰ ਵਿਚ ਮੈਡੀਕਲ ਅਧਿਕਾਰੀਆਂ ਨੇ ਰਾਹਤ ਭਰੀ ਖਬਰ ਦਿੱਤੀ ਹੈ। ਇੱਥੇ ਇਕ 27 ਸਾਲਾ ਕੋਰੋਨਾ ਪੀੜਤ ਏਂਜੇਲਾ ਪ੍ਰਾਮਾਚੇਨਕਾ ਨਾਂ ਦੀ ਗਰਭਵਤੀ ਔਰਤ ਨੇ ਕੋਮਾ ਵਿਚ ਹੀ ਇਕ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ, ਜਿਸ ਨੂੰ ਉਹ ਚਮਤਕਾਰ ਮੰਨਦੀ ਹੈ। ਏਂਜੇਲਾ 33 ਹਫਤਿਆਂ ਦੀ ਗਰਭਵਤੀ ਸੀ ਜਦ ਉਸ ਨੂੰ ਬੁਖਾਰ ਅਤੇ ਹੋਰ ਲੱਛਣ ਦਿਖਾਈ ਦਿੱਤੇ। 24 ਮਾਰਚ ਨੂੰ ਕੋਵਿਡ-19 ਲਈ ਟੈਸਟ ਕੀਤਾ ਗਿਆ ਸੀ ਅਤੇ ਉਸ ਦੀ ਰਿਪੋਰਟ ਪਾਜ਼ੀਟਿਵ ਆਈ ਸੀ। 26 ਮਾਰਚ ਨੂੰ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

ਓਰੇਗਨ ਦੇ ਪੋਰਟਲੈਂਡ ਦੇ ਉਪਨਗਰ ਵੈਨਕੁਵਰ ਦੀ ਰਹਿਣ ਵਾਲੀ ਏਂਜੇਲਾ ਦੀ ਹਾਲਤ ਕੋਰੋਨਾ ਟੈਸਟ ਦੇ 8 ਦਿਨ ਬਾਅਦ ਬਹੁਤ ਵਿਗੜ ਗਈ ਤੇ ਉਹ ਕੋਮਾ ਵਿਚ ਚਲੇ ਗਈ। ਵੈਟੀਲੇਟਰ ‘ਤੇ ਉਹ ਗਰਭ ਵਿਚ ਆਪਣੇ ਬੱਚੇ ਨਾਲ ਕੋਰੋਨਾ ਨਾਲ ਲੜਾਈ ਲੜਦੀ ਰਹੀ। ਏਂਜੇਲਾ ਨੇ ਕੋਮਾ ਦੌਰਾਨ ਕਰੀਕ ਮੈਡੀਕਲ ਸੈਂਟਰ ਵਿਚ ਡਾਕਟਰਾਂ ਦੀ ਦੇਖ-ਰੇਖ ਵਿਚ ਧੀ ਨੂੰ ਜਨਮ ਦਿੱਤਾ। ਡਲਿਵਰੀ ਦੇ 5 ਦਿਨ ਬਾਅਦ ਜਦ ਉਸ ਨੂੰ ਹੋਸ਼ ਆਇਆ ਤਾਂ ਉਹ ਆਪਣੀ ਧੀ ਨੂੰ ਦੇਖ ਕੇ ਹੈਰਾਨ ਹੋ ਗਈ। ਉਸ ਨੇ ਇਸ ਸਭ ਨੂੰ ਚਮਤਕਾਰ ਦੱਸਿਆ। ਉਸ ਨੇ ਕਿਹਾ ਕਿ ਪਿਛਲੇ 10 ਦਿਨਾਂ ਵਿਚ ਉਸ ਨਾਲ ਕੀ ਹੋਇਆ, ਉਹ ਇਸ ਬਾਰੇ ਨਹੀਂ ਜਾਣਦੀ।


Share