ਕੋਰੋਨਾ ਪਾਜ਼ੀਟਿਵ ਪਾਏ ਗਏ ਹਾਲੀਵੁੱਡ ਐਕਟਰ ਟੌਮ ਹੈਂਕਸ ਹੋਏ ਠੀਕ

667
Share

ਲਾਸ ਏਂਜਲਸ, 28 ਮਾਰਚ (ਪੰਜਾਬ ਮੇਲ)- ਇਸ ਮਹੀਨੇ ਦੀ ਸ਼ੁਰੂਆਤ ਵਿਚ ਹਾਲੀਵੁੱਡ ਐਕਟਰ ਟੌਮ ਹੈਂਕਸ ਨੇ ਦੱਸਿਆ ਸੀ ਕਿ ਉਹ ਤੇ ਉਸ ਦੀ ਪਤਨੀ ਰੀਟਾ ਵਿਲਸਨ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉਹ ਪਹਿਲੇ ਸੈਲੀਬ੍ਰਿਟੀ ਸਨ, ਜੋ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਏ ਸਨ। ਹਾਲਾਂਕਿ ਹੁਣ ਇਹ ਜੋੜੀ ਠੀਕ ਹੋ ਗਈ ਹੈ। ਟੌਮ ਤੇ ਰੀਟਾ ਨੂੰ ਆਸਟ੍ਰੇਲੀਆ ਵਿਚ ਕੋਰੋਨਾ ਵਾਇਰਸ ਹੋਇਆ ਸੀ ਅਤੇ ਹੁਣ ਉਹ ਬਿਲਕੁਲ ਠੀਕ ਹੋਣ ਤੋਂ ਬਾਅਦ ਅਮਰੀਕਾ ਦੇ ਲਾਂਸ ਏਜਲਿਸ ਵਿਚ ਵਾਪਸ ਆ ਗਏ ਹਨ।
ਕੋਰੋਨਾ ਪਾਜ਼ੀਟਿਵ ਪਾਏ ਜਾਣ ਸਮੇਂ ਟੌਮ ਅਤੇ ਰੀਟਾ ਆਸਟ੍ਰੇਲੀਆ ਵਿਚ ਸਨ ਅਤੇ ਸਿੰਗਿੰਗ ਲੇਜੈਂਡ ਅਲਿਵਸ ਪਰਸਲੀ ਦੀ ਬਾਇਓਪਿਕ ਉੱਤੇ ਕੰਮ ਕਰ ਰਹੇ ਸਨ। ਬੀਮਾਰ ਪਾਏ ਜਾਣ ਤੋਂ ਬਾਅਦ ਦੋਨਾਂ ਦਾ ਇਲਾਜ ਆਸਟ੍ਰੇਲੀਆ ਵਿਚ ਹੀ ਸ਼ੁਰੂ ਹੋਇਆ। 27 ਮਾਰਚ ਨੂੰ ਦੋਨਾਂ ਨੂੰ ਲਾਸ ਏਂਜਲਸ ਵਿਚ ਦੇਖਿਆ ਗਿਆ ਸੀ। ਦੋਨਾਂ ਨੇ ਹੱਸਦੇ ਹੋਏ ਤਸਵੀਰਾਂ ਵੀ ਕਲਿੱਕ ਕੀਤੀਆਂ ਸਨ। ਦੱਸ ਦੇਈਏ ਕਿ ਟੌਮ ਵਾਪਸ ਆਉਣ ਤੋਂ ਬਾਅਦ ਕਾਫੀ ਖੁਸ਼ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਇਕ ਤਸਵੀਰ ਪੋਸਟ ਕਰਕੇ ਦੱਸਿਆ ਸੀ ਕਿ ਉਹ ਕੋਰੋਨਾ ਪਾਜ਼ੀਟਿਵ ਹਨ।
ਦੱਸਣਯੋਗ ਹੈ ਕਿ ਟੌਮ ਹੈਂਕਸ ਤੋਂ ਇਲਾਵਾ ਜੇਮਸ ਬਾਂਡ, ਓਲਗਾ, ਕਾਮੇਡੀਅਨ ਕੈਥੀ ਗ੍ਰਿਫ਼ਿਨ ਸਮੇਤ ਕਈ ਹੋਰ ਸਿਤਾਰੇ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ। ਬਾਲੀਵੁੱਡ ਸਿੰਗਰ ਕਨਿਕਾ ਕਪੂਰ ਦੀ ਤੀਜੀ ਰਿਪੋਰਟ ਵੀ ਪਾਜ਼ੀਟਿਵ ਪਾਈ ਗਈ ਹੈ।


Share