ਕੋਰੋਨਾ ਨਾਲ ਹਾਹਾਕਾਰ : ਵੀਰਵਾਰ ਨੂੰ ਅਮਰੀਕਾ ‘ਚ 22,104 ਨਵੇਂ ਕੇਸ ਆਏ ਸਾਹਮਣੇ

687
Share

ਵਰਲਡਮੀਟਰ ਅਨੁਸਾਰ, ਸ਼ੁੱਕਰਵਾਰ ਸਵੇਰ ਤੱਕ ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 19 ਲੱਖ 23 ਹਜ਼ਾਰ ਹੋ ਗਈ ਹੈ। ਇਸ ਦੇ ਨਾਲ ਹੀ 1 ਲੱਖ 10 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 7 ਲੱਖ 09 ਹਜ਼ਾਰ ਲੋਕ ਵੀ ਠੀਕ ਹੋ ਚੁੱਕੇ ਹਨ।
ਅਮਰੀਕਾ ਦੇ ਨਿਊਯਾਰਕ ਸਿਟੀ ‘ਚ ਸਭ ਤੋਂ ਵੱਧ 383,899 ਮਾਮਲੇ ਸਾਹਮਣੇ ਆਏ ਹਨ। ਇਕੱਲੇ ਨਿਊਯਾਰਕ ‘ਚ ਹੀ 30,281 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਨਿਊਜਰਸੀ ਵਿੱਚ 164,519 ਕੋਰੋਨਾ ਮਰੀਜ਼ਾਂ ਵਿੱਚੋਂ 12,006 ਲੋਕਾਂ ਦੀ ਮੌਤ ਹੋਈ। ਇਸ ਤੋਂ ਇਲਾਵਾ ਮੈਸੇਚਿਉਸੇਟਸ, ਇਲੀਨੋਇਸ ਵੀ ਸਭ ਤੋਂ ਪ੍ਰਭਾਵਤ ਹੋਏ ਹਨ।


Share