ਕੋਰੋਨਾ ਨਾਲ ਮੌਤਾਂ ਦੇ ਮਾਮਲੇ ‘ਚ ਭਾਰਤ ਤੀਜੇ ਨੰਬਰ ‘ਤੇ

276
Share

ਨਵੀਂ ਦਿੱਲੀ, 30 ਅਗਸਤ (ਪੰਜਾਬ ਮੇਲ)- ਕੋਰੋਨਾ ਮਹਾਮਾਰੀ ਨਾਲ ਮੌਤਾਂ ਦੇ ਮਾਮਲੇ ‘ਚ ਭਾਰਤ ਦੁਨੀਆਂ ‘ਚ ਤੀਜੇ ਨੰਬਰ ‘ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਤੀਜਾ ਨੰਬਰ ਮੈਕਸੀਕੋ ਦਾ ਸੀ। ਜਿੱਥੇ 63,146 ਲੋਕ ਕੋਰੋਨਾ ਕਾਰਨ ਜਾਨਾਂ ਗਵਾ ਚੁੱਕੇ ਹਨ। ਹੁਣ ਭਾਰਤ ‘ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 63,498 ਹੋ ਗਈ ਹੈ।

ਕੋਰੋਨਾ ਨਾਲ ਮੌਤਾਂ ਦੇ ਮਾਮਲੇ ‘ਚ ਪਹਿਲਾਂ ਨੰਬਰ ਅਮਰੀਕਾ ਦਾ ਹੈ ਜਿੱਥੇ ਇੱਕ ਲੱਖ, 86 ਹਜ਼ਾਰ, 855 ਲੋਕਾਂ ਦੀ ਮੌਤ ਹੋਈ ਹੈ। ਦੂਜਾ ਨੰਬਰ ਬ੍ਰਾਜ਼ੀਲ ਦਾ ਹੈ ਜਿੱਥੇ ਕਰੀਬ ਇੱਕ ਲੱਖ, 20 ਹਜ਼ਾਰ ਤੋਂ ਜ਼ਿਆਦਾ ਮੌਤਾਂ ਕੋਰੋਨਾ ਕਾਰਨ ਹੋ ਚੁੱਕੀਆਂ ਹਨ।

ਭਾਰਤ ‘ਚ ਪਿਛਲੇ 24 ਘੰਟਿਆਂ ‘ਚ ਰਿਕਾਰਡ 78,761 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦਕਿ 948 ਲੋਕਾਂ ਦੀ ਮੌਤ ਹੋਈ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਹੁਣ ਦੇਸ਼ ‘ਚ ਕੁੱਲ ਕੋਰੋਨਾ ਕੇਸਾਂ ਦਾ ਅੰਕੜਾ 35 ਲੱਖ, 42 ਹਜ਼ਾਰ ਹੋ ਗਿਆ ਹੈ। ਇਨ੍ਹਾਂ ‘ਚੋਂ 64,498 ਲੋਕਾਂ ਦੀ ਮੌਤ ਹੋ ਗਈ ਹੈ। ਐਕਟਿਵ ਕੇਸਾਂ ਦੀ ਸੰਖਿਆਂ 7 ਲੱਖ, 65 ਹਜ਼ਾਰ ਹੋ ਗਈ ਤੇ 27 ਲੱਖ, 13 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ।


Share