ਕੋਰੋਨਾ ਨਾਲ ਨਜਿੱਠਣ ਲਈ ਅਮਰੀਕੀ ਖਜ਼ਾਨਾ ਵਿਭਾਗ 3 ਹਜ਼ਾਰ ਅਰਬ ਡਾਲਰ ਦਾ ਕਰਜ਼ ਲੈਣ ਦੀ ਬਣਾ ਰਿਹੈ ਯੋਜਨਾ

919
Share

ਵਾਸ਼ਿੰਗਟਨ, 5 ਮਈ (ਪੰਜਾਬ ਮੇਲ)-  ਅਮਰੀਕਾ ਦੇ ਖਜ਼ਾਨਾ ਵਿਭਾਗ ਨੇ ਕਿਹਾ ਹੈ ਕਿ ਉਹ ਕੋਰੋਨਾਵਾਇਰਸ ਗਲੋਬਲ ਮਹਾਮਾਰੀ ਨਾਲ ਨਜਿੱਠਣ ਲਈ ਅਪ੍ਰੈਲ-ਜੂਨ ਤਿਮਾਹੀ ਦੇ ਦੌਰਾਨ ਕਰੀਬ 3 ਹਜ਼ਾਰ ਅਰਬ ਡਾਲਰ ਦਾ ਕਰਜ਼ ਲੈਣ ਦੀ ਯੋਜਨਾ ਬਣਾ ਰਿਹਾ ਹੈ। ਅਖਬਾਰ ‘ਵਾਲ ਸਟ੍ਰੀਟ ਜਨਰਲ’ ਦੇ ਮੁਤਾਬਕ ਇਹ 2008 ਦੇ ਵਿੱਤੀ ਸੰਕਟ ਦੇ ਸਿਖਰ ‘ਤੇ ਪਹੁੰਚਣ ਦੇ ਦੌਰਾਨ ਲਏ ਗਏ ਕਰਜ਼ ਨਾਲੋਂ 5 ਗੁਣਾ ਜ਼ਿਆਦਾ ਹੈ। ਇਕ ਅਧਿਕਾਰਤ ਬਿਆਨ ਵਿਚ ਸੋਮਵਾਰ ਨੂੰ ਦੱਸਿਆ ਗਿਆ ਕਿ ਅਪ੍ਰੈਲ-ਜੂਨ ਤਿਮਾਹੀ ਦੇ ਦੌਰਾਨ, ਅਮਰੀਕਾ ਖਜ਼ਾਨਾ ਵਿਭਾਗ 2.9 ਅਰਬ ਡਾਲਰ ਦੇ ਬਾਂਡ ਵੇਚ ਕੇ ਇਹ ਰਾਸ਼ੀ ਇਕੱਠੀ ਕਰੇਗਾ। ਇਹ ਕਰਜ਼ ਇਹ ਮੰਨ ਕੇ ਲਿਆ ਜਾਵੇਗਾ ਕਿ 800 ਅਰਬ ਡਾਲਰ ਦੀ ਬਾਕੀ ਨਕਦੀ ਜੂਨ ਦੇ ਅਖੀਰ ਤੱਕ ਖਤਮ ਹੋ ਜਾਵੇਗੀ।
ਇਸ ਵਿਚ ਕਿਹਾ ਗਿਆ,”ਨਿੱਜੀ ਨਿਯੋਜਨ ਦੇ ਆਧਾਰ ‘ਤੇ ਬਾਂਡ ਵੇਚ ਕੇ ਕਰਜ਼ ਲਈ ਜਾਣ ਵਾਲੀ ਇਹ ਰਾਸ਼ੀ ਕੋਵਿਡ-19 ਪ੍ਰਕੋਪ ਦੇ ਅਸਰ ਦੇ ਕਾਰਨ ਹੈ ਜਿਸ ਵਿਚ ਵਿਅਕਤੀਆਂ ਅਤੇ ਕਾਰੋਬਾਰਾਂ ਨੂੰ ਮਦਦ ਦੇਣ ਦੇ ਲਈ ਨਵੇਂ ਕਾਨੂੰਨ ਵਿਚ ਆਉਣ ਵਾਲਾ ਖਰਚ, ਕਰਜ਼ੇ ਦੀ ਰਾਸ਼ੀ ਵਿਚ ਤਬਦੀਲੀ ਅਤੇ ਜੂਨ ਦੇ ਅਖੀਰ ਵਿਚ ਵਿੱਤੀ ਨਕਦ ਬਕਾਏ ਵਿਚ ਵਾਧੇ ਦਾ ਅਨੁਮਾਨ ਸ਼ਾਮਲ ਹੈ।” ਅਮਰੀਕੀ ਖਜ਼ਾਨਾ ਵਿਭਾਗ ਨੇ ਕਿਹਾ ਕਿ ਇਹ ਕਰਜ਼ ਇਸ ਸਾਲ ਫਰਵਰੀ ਵਿਚ ਘੋਸ਼ਿਤ ਰਾਸ਼ੀ ਨਾਲੋਂ 3,055 ਅਰਬ ਡਾਲਰ ਜ਼ਿਆਦਾ ਹੈ। ਇਸ ਨੇ ਦੱਸਿਆ ਕਿ ਪਹਿਲੀ ਤਿਮਾਹੀ ਦੇ ਦੌਰਾਨ ਖਜ਼ਾਨੇ ਨੇ 477 ਅਰਬ ਡਾਲਰ ਦੇ ਬਾਂਡ ਵੇਚ ਕੇ ਕਰਜ਼ ਲਿਆ ਸੀ ਅਤੇ ਤਿਮਾਹੀ 515 ਅਰਬ ਡਾਲਰ ਦੇ ਬਾਕੀ ਨਕਦੀ ਦੇ ਨਾਲ ਖਤਮ ਹੋਈ ਸੀ।


Share