ਕੋਰੋਨਾ ਨਾਲੋਂ ਸ਼ਰਾਬ ਪੀਣ ਕਾਰਨ ਹੋਈਆਂ 4 ਗੁਣਾਂ ਵੱਧ ਮੌਤਾਂ 

994
Share

* 2 ਲੱਖ ਤੋਂ ਵਧ ਲੋਕਾਂ ਨੇ ਕੀਤੀ ਖੁਦਕੁਸ਼ੀ
ਵਾਸ਼ਿੰਗਟਨ, 23 ਅਪ੍ਰੈਲ (ਪੰਜਾਬ ਮੇਲ)- ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ ਕਾਰਣ 1.80 ਲੱਖ ਤੋਂ ਵਧੇਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਤੇ ਇਹ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਪਰ ਕੋਰੋਨਾਵਾਇਰਸ ਤੋਂ ਇਲਾਵਾ ਹੋਰ ਬੀਮਾਰੀਆਂ ਨਾਲ ਵੀ ਲੋਕ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਹਾਲਾਂਕਿ ਕੋਰੋਨਾ ਵਾਇਰਸ ਸੰਕਟ ਦੇ ਕਾਰਣ ਇਸ ‘ਤੇ ਲੋਕਾਂ ਦਾ ਧਿਆਨ ਥੋੜਾ ਘੱਟ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹਨਾਂ 100 ਦਿਨਾਂ ਵਿਚ ਕੋਰੋਨਾਵਾਇਰਸ ਤੋਂ 4 ਗੁਣਾ ਵਧੇਰੇ ਮੌਤਾਂ ਸ਼ਰਾਬ ਪੀਣ ਕਾਰਣ ਹੋਈਆਂ ਹਨ।
ਵਿਸ਼ਵ ਸਿਹਤ ਸੰਗਠਨ, ਦ ਵਰਲਡਕਾਊਂਟ ਦੇ ਅੰਕੜਿਆਂ ਮੁਤਾਬਕ ਇਸ ਸਾਲ ਦੇ ਸਿਰਫ 100 ਦਿਨਾਂ ਦੇ ਅੰਦਰ 49 ਲੱਖ ਲੋਕ ਦਿਲ ਦੀ ਬੀਮਾਰੀ ਨਾਲ ਜਾਨ ਗੁਆ ਚੁੱਕੇ ਹਨ ਜਦਕਿ ਸਾਲਾਨਾ ਅੰਕੜੇ 2 ਕਰੋੜ ਹਨ। ਅਲਕੋਹਲ ਕਾਰਣ 8 ਲੱਖ ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ, ਜੋ ਕਿ ਏਡਸ ਕਾਰਣ ਹੋਈਆਂ ਮੌਤਾਂ ਤੋਂ ਤਿੰਨ ਗੁਣਾ ਵਧੇਰੇ ਹਨ। ਇਸ ਤੋਂ ਇਲਾਵਾ ਇਸ ਸਾਲ 2 ਲੱਖ ਤੋਂ ਵਧੇ ਲੋਕਾਂ ਨੇ ਖੁਦਕੁਸ਼ੀ ਕਰ ਲਈ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਸਾਲਾਨਾ ਪੱਧਰ ‘ਤੇ ਇਹ ਅੰਕੜਾ ਔਸਤਨ 8 ਲੱਖ ਹੁੰਦਾ ਹੈ।


Share