ਕੋਰੋਨਾ ਦੇ ਡੈਲਟਾ ਰੂਪ ਨੂੰ ਲੈ ਕੇ ਜੋ ਬਾਈਡੇਨ ਤੇ ਡਾ. ਫਾਉਚੀ ਨੇ ਦਿੱਤੀ ਚੇਤਾਵਨੀ

71
Share

ਵਾਸ਼ਿੰਗਟਨ, 11 ਜੂਨ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਅਤੇ ਉਨ੍ਹਾਂ ਦੇ ਮੁੱਖ ਸਲਾਹਕਾਰ ਡਾ. ਐਂਥਨੀ ਫਾਉਚੀ ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਦਾ ਡੈਲਟਾ ਰੂਪ ਬਹੁਤ ਹੀ ਖਤਰਨਾਕ ਹੈ ਅਤੇ ਬ੍ਰਿਟੇਨ ’ਚ 12 ਤੋਂ 20 ਸਾਲ ਦੇ ਲੋਕਾਂ ’ਚ ਤੇਜ਼ੀ ਨਾਲ ਫੈਲ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਨੇ ਹਾਲ ਹੀ ’ਚ ਕਿਹਾ ਹੈ ਕਿ ਕੋਵਿਡ-19 ਦਾ ਡੈਲਟਾ ਰੂਪ ਜਾਂ ‘ਬੀ1.617.2’ ਰੂਪ ਸਭ ਤੋਂ ਪਹਿਲਾਂ ਭਾਰਤ ’ਚ ਅਕਤੂਬਰ ਵਿਚ ਆਇਆ ਸੀ ਅਤੇ ਹੁਣ 62 ਦੇਸ਼ਾਂ ’ਚ ਫੈਲ ਗਿਆ ਹੈ।

ਬਾਈਡੇਨ ਨੇ ਟਵੀਟ ਕੀਤਾ, “ ਕੋਰੋਨਾ ਦਾ ਬਹੁਤ ਖਤਰਨਾਕ ਰੂਪ ਡੈਲਟਾ ਬਹੁਤ ਜ਼ਿਆਦਾ ਛੂਤ ਵਾਲਾ ਯੂ. ਕੇ. ’ਚ 12 ਤੋਂ 20 ਸਾਲ ਦੇ ਲੋਕਾਂ ’ਚ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਜੇ ਤੁਸੀਂ ਅਜੇ ਟੀਕਾ ਨਹੀਂ ਲਗਾਇਆ ਹੈ, ਤਾਂ ਇਸ ਨੂੰ ਪ੍ਰਾਪਤ ਕਰਨ ਦਾ ਸਮਾਂ ਆ ਗਿਆ ਹੈ। ਇੰਸਟੀਚਿਊਟ ਆਫ਼ ਐਲਰਜੀ ਐਂਡ ਇਨਫੈਕਸ਼ਨਜ਼ ਰੋਗਾਂ ਦੇ ਡਾਇਰੈਕਟਰ ਡਾ. ਫਾਉਚੀ ਨੇ ਕਿਹਾ ਕਿ ਅਮਰੀਕਾ ’ਚ ਵਧੇਰੇ ਮਾਮਲਿਆਂ ’ਚ ਡੈਲਟਾ ਰੂਪ ਪਾਇਆ ਗਿਆ ਹੈ ਅਤੇ ਅਸਲ ਗਿਣਤੀ ਵਧੇਰੇ ਹੋ ਸਕਦੀ ਹੈ ਕਿਉਂਕਿ ਜੀਨੋਮ ਚੇਨ ਸਿਰਫ ਥੋੜ੍ਹੇ ਜਿਹੇ ਮਾਮਲਿਆਂ ’ਚ ਵੇਖੀ ਜਾ ਰਹੀ ਹੈ।

ਡਾ. ਫਾਉਚੀ ਨੇ ਪੱਤਰਕਾਰਾਂ ਨੂੰ ਕਿਹਾ, ‘‘ਯੂ. ਕੇ. ਵਿਚ ਇਹ ਰੂਪ (ਡੈਲਟਾ) ਹਾਵੀ ਹੋ ਚੁੱਕਾ ਹੈ ਅਤੇ ਇਕ ਅੰਦਾਜ਼ੇ ਅਨੁਸਾਰ ਨਵੇਂ ਕੇਸਾਂ ’ਚੋਂ 60 ਫੀਸਦੀ ਇਸੇ ਕਾਰਨ ਹਨ। ਇਹ ਬ੍ਰਿਟੇਨ ’ਚ 12 ਅਤੇ 20 ਸਾਲ ਦੀ ਉਮਰ ਦੇ ਲੋਕ ਹੋਰ ਤੇਜ਼ੀ ਨਾਲ ਵਾਇਰਸ ਦੀ ਲਪੇਟ ’ਚ ਆ ਰਹੇ ਹਨ।ਰਾਸ਼ਟਰਪਤੀ ਜੋ ਬਾਈਡੇਨ ਨੇ 70 ਫੀਸਦੀ ਅਮਰੀਕੀਆਂ ਨੂੰ 4 ਜੁਲਾਈ ਤੱਕ ਟੀਕੇ ਦੀ ਘੱਟੋ-ਘੱਟ ਇਕ ਖੁਰਾਕ ਦੇਣ ਦਾ ਟੀਚਾ ਮਿੱਥਿਆ ਹੈ।


Share