ਕੋਰੋਨਾ ਦੇ ਖਾਤਮੇ ਲਈ ਚੀਨ ਬਣਾਏਗਾ ਆਪਣਾ ਟੀਕਾ!

488
Share

ਬੀਜਿੰਗ, 8 ਜੂਨ (ਪੰਜਾਬ ਮੇਲ)- ਅਮਰੀਕਾ ਸਮੇਤ ਪੂਰੀ ਦੁਨੀਆਂ ਕੋਰੋਨਾਵਾਇਰਸ ਫੈਲਾਉਣ ਲਈ ਚੀਨ ਨੂੰ ਦੋਸ਼ੀ ਮੰਨ ਰਹੀ ਹੈ। ਚੀਨ ਨੇ ਐਲਾਨ ਕੀਤਾ ਹੈ ਕਿ ਉਹ ਕੋਰੋਨਾਵਾਇਰਸ ਨੂੰ ਖਤਮ ਕਰਨ ਲਈ ਆਪਣਾ ਟੀਕਾ ਬਣਾਉਣ ਜਾ ਰਿਹਾ ਹੈ। ਵਿਗਿਆਨ ਤੇ ਤਕਨੀਕੀ ਮੰਤਰੀ ਵਾਂਗ ਝਿਗਯਾਂਗ ਨੇ ਐਤਵਾਰ ਨੂੰ ਇੱਥੇ ਪ੍ਰੈੱਸ ਕਾਨਫਰੰਸ ‘ਚ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਟੀਕਾ ਨਿਰਮਾਣ ਅਤੇ ਇਸ ਦੇ ਪ੍ਰੀਖਣ ਲਈ ਕੌਮਾਂਤਰੀ ਸਹਿਯੋਗ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਟੀਕਾਕਰਣ ਦਾ ਨਿਰਮਾਣ ਸੁਰੱਖਿਆ, ਪ੍ਰਭਾਵਸ਼ੀਲ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਹਰ ਕੋਈ ਇਸ ਨੂੰ ਲੈ ਸਕੇ ਇਸ ਦੀ ਵੀ ਤਸੱਲੀ ਹੋਣੀ ਚਾਹੀਦੀ ਹੈ।
ਸਟੇਟ ਕੌਂਸਲ ਇਨਫਾਰਮੇਸ਼ਨ ਦਫਤਰ ਨੇ ਕਿਹਾ ਕਿ ‘ਫਾਈਟਿੰਗ ਕੋਵਿਡ-19: ਚੀਨ ਇਨ ਐਕਸ਼ਨ’ ਸਿਰਲੇਖ ਤੋਂ ਜਾਰੀ ਪੱਤਰ ਵਿਚ ਦੱਸਿਆ ਕਿ ਫਿਲਹਾਲ ਪ੍ਰੀਖਣ ਲਈ ਪੈਸਿਵ ਚਾਰ ਟੀਕੇ ਅਤੇ ਇਕ ਐਡਨੋਵਾਇਰਸ ਟੀਕੇ ਨੂੰ ਮਨਜ਼ੂਰੀ ਦਿੱਤੀ ਗਈ ਹੈ।


Share