ਕੋਰੋਨਾ ਦੀ ਲਪੇਟ ‘ਚ ਆਏ ਡੇਰਾਬਸੀ ਹਲਕੇ ਤੋਂ ਅਕਾਲੀ ਵਿਧਾਇਕ ਐਨ.ਕੇ. ਸ਼ਰਮਾ

586
Share

ਜ਼ੀਰਕਪੁਰ, 20 ਅਗਸਤ (ਪੰਜਾਬ ਮੇਲ)- ਪੰਜਾਬ ਵਿਚ ਦਿਨੋਂ ਦਿਨ ਕੋਰੋਨਾ ਮਹਾਮਾਰੀ ਵਧਦੀ ਹੀ ਜਾ ਰਹੀ ਹੈ। ਇਸ ਨੇ ਆਮ ਲੋਕਾਂ ਤੋਂ ਇਲਾਵਾ ਹੁਣ ਨੇਤਾਵਾਂ ਨੂੰ ਵੀ ਅਪਣੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸੇ ਤਰ੍ਹਾਂ ਹੁਣ ਡੇਰਾਬਸੀ ਹਲਕੇ ਤੋਂ ਅਕਾਲੀ ਦਲ ਦੇ ਵਿਧਾਇਕ ਐਨ.ਕੇ. ਸ਼ਰਮਾ ਨੂੰ ਵੀ  ਕੋਰੋਨਾ ਨੇ ਅਪਣੀ ਲਪੇਟ ਵਿਚ ਲੈ ਲਿਆ ਹੈ।

ਵਿਧਾਇਕ ਐਨ.ਕੇ ਸ਼ਰਮਾ ਖੁਦ ਹੋਮ ਆਈਸੋਲੇਟ ਹੋ ਗਏ ਹਨ। ਉਨ੍ਹਾਂ ਦੀ ਰਿਪੋਰਟ ਬੁਧਵਾਰ ਨੂੰ ਆਈ ਹੈ, ਬੁਧਵਾਰ ਨੂੰ ਹੀ ਜ਼ਿਲ੍ਹੇ ਵਿਚ 3 ਜਣਿਆਂ ਦੀ ਮੌਤ ਵੀ ਹੋਈ ਹੈ।  ਲੇਕਿਨ ਸੋਮਵਾਰ ਨੂੰ ਜਦ ਉਨ੍ਹਾਂ ਦਾ ਕੋਰੋਨਾ ਟੈਸਟ ਲਿਆ ਗਿਆ ਸੀ ਤਾਂ ਉਸੇ ਦਿਨ ਉਨ੍ਹਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਇਸ ਦੌਰਾਨ ਉਨ੍ਹਾਂ ਦੇ ਨਾਲ ਭਾਰੀ ਗਿਣਤੀ ਵਿਚ ਸਮਰਥਕ ਖੜ੍ਹੇ ਹੋਏ ਸੀ। ਇਨ੍ਹਾਂ ਵਿਚੋਂ ਜ਼ਿਆਦਾਤਰ ਨੇ ਮਾਸਕ ਵੀ ਨਹੀਂ ਪਹਿਨ ਰੱਖਿਆ ਸੀ।
ਹੁਣ ਸਵਾਲ ਇਹ ਬਣਦਾ ਹੈ ਕਿ ਜਿਹੜੇ ਜਿਹੜੇ ਵੀ ਇਸ ਪ੍ਰੈਸ ਕਾਨਫਰੰਸ ਦੌਰਾਨ ਸ਼ਾਮਲ ਸਨ ਕਿ ਕੋਰੋਨਾ ਦੀ ਲਪੇਟ ਵਿਚ ਆਏ ਹੋਣਗੇ। ਕੀ ਉਨ੍ਹਾਂ ਨੂੰ ਵੀ ਅਪਣਾ ਟੈਸਟ ਕਰਾਉਣਾ ਚਾਹੀਦਾ ਹੈ।  ਦੱਸ ਦੇਈਏ ਕਿ ਐਨਕੇ ਸ਼ਰਮਾ ਤੋਂ ਪਹਿਲਾਂ ਅਕਾਲੀ ਦਲ ਦੇ ਹੀ ਆਗੂ ਮਨਪ੍ਰੀਤ ਇਆਲੀ ਵੀ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ।


Share