ਕੋਰੋਨਾ ਦਾ ਪ੍ਰਕੋਪ : 24 ਘੰਟੇ ‘ਚ ਅਮਰੀਕਾ ਵਿਚ 62 ਹਜ਼ਾਰ ਨਵੇਂ ਮਾਮਲੇ

593
Share

ਦੁਨੀਆ ਵਿਚ ਕੋਰੋਨਾ ਦੇ ਮਾਮਲੇ 1.34 ਕਰੋੜ ਪਾਰ

ਵਾਸ਼ਿੰਗਟਨ, 16 ਜੁਲਾਈ (ਪੰਜਾਬ ਮੇਲ)- ਵਿਸ਼ਵ ਵਿਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਵਧ ਰਿਹਾ ਹੈ। ਬੁਧਵਾਰ ਤੱਕ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਚਲਦਿਆਂ ਹੁਣ ਤੱਕ 1.34 ਕਰੋੜ ਤੋਂ ਜ਼ਿਆਦਾ ਲੋਕ ਇਸ ਦੀ ਲਪੇਟ ਵਿਚ ਆ ਗਏ ਹਨ। ਜਦ ਕਿ ਮਰਨ ਵਾਲਿਆਂ ਦੀ ਗਿਣਤੀ 5.82 ਲੱਖ ਦਾ ਅੰਕੜਾ ਪਾਰ ਕਰ ਗਈ। ਇਸ ਦੌਰਾਨ ਅਮਰੀਕਾ ਵਿਚ ਇੱਕ ਦਿਨ ਵਿਚ ਕੋਰੋਨਾ ਦੇ 62 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਆਏ।

ਅਮਰੀਕਾ ਵਿਚ ਪਿਛਲੇ ਕਰੀਬ ਦਸ ਦਿਨਾਂ ਤੋਂ ਲਗਾਤਾਰ ਹਰ ਦਿਨ 60 ਹਜ਼ਾਰ ਤੋਂ ਜ਼ਿਆਦਾ ਮਾਮਲੇ ਦਰਜ ਹੋ ਰਹੇ ਹਨ। ਅਮਰੀਕਾ ਵਿਚ ਫਲੋਰਿਡਾ, ਐਰਿਜ਼ੋਨਾ ਅਤੇ ਟੈਕਸਸ ਹੀ ਨਹੀਂ ਓਕਲਾਹੋਮਾ, ਨੇਵਾਦਾ ਆਦਿ ਸੂਬਿਆਂ ਵਿਚ ਵੀ ਪੀੜਤਾਂ ਦੀ ਗਿਣਤੀ ਵਧ ਰਹੀ ਹੈ। ਇਨ੍ਹਾਂ ਸੂਬਿਆਂ ਵਿਚ ਪਿਛਲੇ 14 ਦਿਨਾਂ ਦੇ ਅੰਦਰ ਮੌਤ ਦਾ ਅੰਕੜਾ ਵੀ ਲਗਾਤਾਰ ਵਧ ਰਿਹਾ ਹੈ ਜੇਕਰ ਪੂਰੀ ਦੁਨੀਆ ‘ਤੇ ਨਜ਼ਰ ਮਾਰੀਏ ਤਾਂ ਹੁਣ ਤੱਕ ਠੀਕ ਹੋਣ ਵਾਲਿਆਂ ਦੀ ਗਿਣਤੀ 78.8 ਲੱਖ ਤੋਂ ਕੁਝ ਜ਼ਿਆਦਾ ਹੀ ਹੈ। ਇਸ ਦੌਰਾਨ ਕੈਨੇਡਾ ਅਤੇ ਮੈਕਸਿਕੋ ਨੇ ਅਮਰੀਕਾ ਨਾਲ ਲੱਗਦੀ ਸਰਹੱਦ ‘ਤੇ ਲਾਈ ਗਈ ਪਾਬੰਦੀਆਂ 21 ਅਗਸਤ ਤੱਕ ਵਧਾ ਦਿੱਤੀਆਂ ਹਨ। ਹੁਣ ਅਗਲੇ ਇੱਕ ਮਹੀਨੇ ਤੱਕ ਇਨ੍ਹਾਂ ਵਿਚਾਲੇ ਕੋਈ ਵੀ ਗੈਰ ਜ਼ਰੂਰੀ ਯਾਤਰਾ ਨਹੀਂ ਕਰ ਸਕੇਗਾ। ਦੋਵੇਂ ਦੇਸ਼ਾਂ ਨੇ ਅਮਰੀਕਾ ਵਿਚ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਇਹ ਫ਼ੈਸਲਾ ਕੀਤਾ।


Share