ਕੋਰੋਨਾ ਦਾ ਕਹਿਰ : ਸ਼੍ਰੀਲੰਕਾ ਦੇ 23 ਫ਼ੌਜੀਆਂ ਨੂੰ ਹੋਇਆ ਵਾਇਰਸ

966

ਕੋਲੰਬੋ , 25 ਅਪ੍ਰੈਲ (ਪੰਜਾਬ ਮੇਲ)- ਸ਼੍ਰੀਲੰਕਾ ਦੀ ਸਮੁੰਦਰੀ ਫੌਜ ਵਿਚ ਕੋਰੋਨਾ ਵਾਇਰਸ ਦਾ ਕਹਿਰ ਸ਼ੁਰੂ ਹੋ ਗਿਆ ਹੈ। ਸ਼੍ਰੀਲੰਕਾਈ ਫੌਜ ਨੇ ਕਿਹਾ ਕਿ 23 ਸਮੁੰਦਰੀ ਫੌਜੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਸ਼੍ਰੀਲੰਕਾ ਵਿਚ ਕੋਰੋਨਾ ਰੋਗੀਆਂ ਦੀ ਗਿਣਤੀ 368 ਦੇ ਪਾਰ ਪਹੁੰਚ ਗਈ ਹੈ। ਦੇਸ਼ ਵਿਚ ਕੋਰੋਨਾ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 7 ਦੇ ਪਾਰ ਹੋ ਗਈ ਹੈ। ਡੇਲੀ ਮਿਰਰ ਦੀ ਰਿਪੋਰਟ ਮੁਤਾਬਕ ਫੌਜ ਦੇ ਕਮਾਂਡਰ ਸ਼ੈਵੇਂਦਰ ਸਿਲਵਾ ਨੇ ਕਿਹਾ ਕਿ ਸੁਡੁਵੇਲਾ ਵਿਚ 23 ਸਮੁੰਦਰੀ ਫੌਜੀਆਂ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਆਰਮੀ ਕਮਾਂਡਰ ਨੇ ਕਿਹਾ ਕਿ ਵੇਲਿਸਾਰਾ ਵਿਚ ਸਮੁੰਦਰੀ ਫੌਜ ਦੇ ਕੈਂਪ ਨੂੰ ਵੱਖ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਾਰੇ ਮਲਾਹਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੋ ਡਿਊਟੀ ਤੋਂ ਬਾਅਦ ਛੁੱਟੀ ਉੱਤੇ ਚੱਲੇ ਗਏ ਹਨ, ਤੁਰੰਤ ਪੀਸੀਆਰ ਟੈਸਟ ਲਈ ਵਾਪਸ ਰਿਪੋਰਟ ਕਰਨ।