ਕੋਰੋਨਾ ਦਾ ਕਹਿਰ : ਬੰਗਲੁਰੂ ‘ਚ ਤਿੰਨ ਹਜ਼ਾਰ ਤੋਂ ਵੱਧ ਮਰੀਜ਼ ਹੋਏ ਲਾਪਤਾ

594
Share

ਬੰਗਲੁਰੂ, 26 ਜੁਲਾਈ (ਪੰਜਾਬ ਮੇਲ)- ਕਰਨਾਟਕ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਪਿਛਲੇ ਲਗਭਗ ਤਿੰਨ ਹਫਤਿਆਂ ਤੋਂ ਇੱਥੇ ਮਰੀਜ਼ਾਂ ਦੀ ਗਿਣਤੀ ‘ਚ ਰਿਕਾਰਡ ਵਾਧਾ ਹੋਇਆ ਹੈ। ਸੂਬੇ ਵਿਚ ਮਰੀਜ਼ਾਂ ਦੀ ਗਿਣਤੀ 90 ਹਜ਼ਾਰ ਨੂੰ ਪਾਰ ਕਰ ਗਈ ਹੈ। ਇਸ ਵਿਚਕਾਰ ਰਾਜਧਾਨੀ ਬੰਗਲੁਰੂ ਵਿਚ ਕੋਰੋਨਾ ਦੇ 3338 ਮਰੀਜ਼ ਲਾਪਤਾ ਹਨ। ਪ੍ਰਸ਼ਾਸਨ ਵੱਲੋਂ ਇਨ੍ਹਾਂ ਮਰੀਜ਼ਾਂ ਦੀ ਤੇਜ਼ੀ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਕਰਕੇ ਵਾਇਰਸ ਹੋਰ ਲੋਕਾਂ ਵਿੱਚ ਨਾ ਫ਼ੈਲ ਜਾਵੇ।

Share