ਕੋਰੋਨਾ ਦਾ ਕਹਿਰ : ਬਰਾਜੀਲ ਵਿਚ ਇੱਕ ਦਿਨ ‘ਚ 1262 ਲੋਕਾਂ ਦੀ ਮੌਤ

669
Share

ਬਰਾਜ਼ੀਲ, 3 ਜੂਨ (ਪੰਜਾਬ ਮੇਲ)- ਕੋਰੋਨਾ ਨੇ ਦੁਨੀਆ ਦੇ ਕਈ ਦੇਸ਼ਾਂ ਨੂੰ ਅਪਣੀ ਲਪੇਟ ਵਿਚ ਲਿਆ ਹੈ। ਬੀਤੇ ਦਿਨ ਬਰਾਜ਼ੀਲ ਵਿਚ ਇੱਕ ਦਿਨ ‘ਚ ਰਿਕਾਰਡ ਤੋੜ ਮੌਤਾਂ ਹੋਈਆਂ ਹਨ। ਮੰਗਲਵਾਰ ਨੂੰ ਬਰਾਜ਼ੀਲ ਵਿਚ 1262 ਮਰੀਜ਼ਾਂ ਦੀ ਮੌਤ ਹੋਈ ਅਤੇ ਕੁੱਲ ਮਰਨ ਵਾਲਿਆਂ ਦੀ ਗਿਣਤੀ 32 ਹਜ਼ਾਰ ਦੇ ਨੇੜੇ ਪਹੁੰਚ ਗਈ।

ਕੋਰੋਨਾ ਨਾਲ ਪ੍ਰਭਾਵਤ ਦੇਸ਼ਾਂ ਦੀ ਸੂਚੀ ਵਿਚ ਬਰਾਜ਼ੀਲ, ਅਮਰੀਕਾ ਤੋਂ ਬਾਅਦ ਦੂਜੇ ਨੰਬਰ ‘ਤੇ ਆਉਂਦਾ ਹੈ। ਮੰਗਵਲਾਰ ਨੂੰ ਦੇਸ਼ ਵਿਚ ਕੋਵਿਡ 19 ਦੇ 28 ਹਜ਼ਾਰ 936 ਮਾਮਲੇ ਸਾਹਮਣੇ ਆਏ ਜਿਸ ਕਾਰਨ ਕੋਰੋਨਾ ਮਹਮਾਰੀ ਨਾਲ  ਕੁੱਲ ਮਰੀਜ਼ਾਂ ਦੀ ਗਿਣਤੀ 5,55,383 ਪਹੁੰਚ ਗਈ।
21 ਕਰੋੜ ਤੋਂ ਜ਼ਿਆਦਾ ਜਨਸੰਖਿਆ ਵਾਲਾ ਦੇਸ਼ ਪਿਛਲੇ ਕੁਝ ਹਫਤਿਆਂ ਤੋਂ ਕੋਰੋਨਾ ਦਾ ਨਵਾਂ ਐਪੀਸੈਂਟਰ ਬਣ ਗਿਆ ਹੈ। ਵਿਸ਼ਵ ਸਿਹਤ ਸੰਗਠਨ ਦੇ ਐਮਰਜੰਸੀ ਪ੍ਰੋਗਰਾਮ ਦੇ ਕਾਰਜਕਾਰੀ ਨਿਦੇਸ਼ਕ ਮਿਸ਼ੇਲ ਨੇ ਕਿਹਾ ਕਿ ਬਰਾਜ਼ੀਲ ਵਿਚ ਕੋਰੋਨਾ ਦਾ ਚਰਮ ਬਿੰਦੂ ਹਾਲਾਂਕਿ ਅਜੇ ਤੱਕ ਨਹੀਂ ਆਇਆ ਹੈ ਅਤੇ ਇਸ ਗੱਲ ਦਾ ਅਨੁਮਾਨ ਵੀ ਨਹੀਂ ਲਾਇਆ ਜਾ ਸਕਦਾ ਕਿ ਇਹ ਕਦੋਂ ਆਵੇਗਾ।
ਬਰਾਜ਼ੀਲ ਦੇ ਰਸ਼ਟਰਪਤੀ ਮਹਾਮਾਰੀ ਦੌਰਾਨ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਕਰਦੇ ਨਹੀਂ ਦਿਖਾਈ ਦਿੱਤੇ। ਕਈ ਵਾਰ ਰਾਸ਼ਟਰਪਤੀ ਅਪਣੇ ਸਮਰਥਕਾਂ ਦੇ ਨਾਲ ਬੈਠਕ ਕਰਦੇ ਦੇਖਿਆ ਤੇ ਕਦੇ ਅਰਥ ਵਿਵਸਥਾ ਦੇ ਡਿੱਗਣ ਨੂੰ ਲੈ ਕੇ ਉਹ ਜਨਤਾ ਨੂੰ ਕੰਮ ‘ਤੇ ਵਾਪਸ ਜਾਣ ਦੇ ਲਈ ਕਹਿੰਦੇ ਨਜ਼ਰ ਆਏ।
ਬਰਾਜ਼ੀਲ ਦੇ ਕਮਜ਼ੋਰ ਉਤਰ-ਪੂਰਵੀ ਇਲਾਕੇ ਅਤੇ ਅਮੇਜਨ ਦੇ ਸੰਘਣੇ ਜੰਗਲਾਂ ਵਿਚ ਹੁਣ ਇਹ ਵਾਇਰਸ ਫੈਲਣ ਲੱਗਾ ਹੈ।
ਬਰਾਜ਼ੀਲ ਵਿਚ ਦੋ ਮਹੀਨੇ ਦਾ ਲੰਬਾ ਲਾਕਡਾਊਨ ਲੱਗਾ ਸੀ ਜਿਸ ਤੋਂ ਬਾਅਦ ਹੁਣ ਕਈ ਇਲਾਕਿਆਂ ਵਿਚ ਹਾਲਾਤ ਨੂੰ ਦੇਖਦੇ ਹੋਏ ਲਾਕਡਾਊਨ ਖੋਲ੍ਹਿਆ ਜਾ ਰਿਹਾ ਹੈ। ਮੰਗਲਵਾਰ ਨੂੰ ਬਰਾਜ਼ੀਲ ਦੇ ਸਾਓ ਪਾਓਲੋ ਵਿਚ ਇੱਕ ਦਿਨ ਵਿਚ ਕੋਰੋਨਾ ਦੇ ਕਰੀਬ ਸੱਤ ਹਜ਼ਾਰ ਮਾਮਲੇ ਸਾਹਮਣੇ ਆਏ ਅਤੇ 327 ਮੌਤਾਂ ਹੋਈਆਂ।
ਸਾਓ ਪਾਓਲੋ ਦੇਸ਼ ਦਾ ਅਜਿਹਾ ਰਾਜ ਹੈ ਜੋ ਪੂਰੀ ਅਰਥ ਵਿਵਸਥਾ ਦਾ ਇੱਕ ਤਿਹਾਈ ਹਿੱਸਾ ਰਖਦਾ ਹੈ, ਹੁਣ ਦੇਸ਼ ਦਾ ਨਵਾਂ ਕੋਰੋਨਾ ਦਾ ਕੇਂਦਰ ਬਣ ਗਿਆ ਹੈ। ਸਾਓ ਪਾਓਲੋ ਵਿਚ ਹੁਣ ਤੱਕ ਕੋਰੋਨਾ ਦੇ 1,18,000 ਮਾਮਲੇ ਹਨ ਅਤੇ ਅੱਠ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬਰਾਜ਼ੀਲ ਦੇ 27 ਰਾਜਾਂ ਵਿਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ ਅਤੇ 21 ਰਾਜਾਂ ਵਿਚ ਸਭ ਤੋਂ ਜ਼ਿਆਦਾ ਮੌਤਾਂ ਹੋ ਰਹੀਆਂ ਹਨ।


Share