ਕੋਰੋਨਾ ਦਾ ਕਹਿਰ : ਪੰਜਾਬ ‘ਚ 19 ਮੌਤਾਂ, 1107 ਨਵੇਂ ਮਾਮਲੇ

588
Share

ਚੰਡੀਗੜ੍ਹ, 9 ਅਗਸਤ (ਪੰਜਾਬ ਮੇਲ)- ਦੇਸ਼ ਭਰ ਸਮੇਤ ਪੰਜਾਬ ‘ਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਅੱਜ ਸੂਬੇ ਵਿਚ ਵੱਖ-ਵੱਖ ਥਾਵਾਂ ਤੋਂ ਜਿੱਥੇ ਦੇਰ ਸ਼ਾਮ ਤੱਕ 1107 ਨਵੇਂ ਮਾਮਲੇ ਸਾਹਮਣੇ ਆਏ ਹਨ, ਉਥੇ 19 ਹੋਰ ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ। ਅੱਜ ਹੋਈਆਂ ਮੌਤਾਂ ਵਿਚੋਂ 10 ਜ਼ਿਲ੍ਹਾ ਲੁਧਿਆਣਾ, 2 ਅੰਮ੍ਰਿਤਸਰ, 1 ਜਲੰਧਰ, 1 ਮੁਹਾਲੀ, 1 ਬਰਨਾਲਾ, 1 ਪਟਿਆਲਾ, 1 ਸੰਗਰੂਰ, 1 ਹੁਸ਼ਿਆਰਪੁਰ ਤੇ 1 ਕਪੂਰਥਲਾ ਨਾਲ ਸਬੰਧਿਤ ਹੈ । ਦੂਜੇ ਪਾਸੇ ਅੱਜ 820 ਹੋਰ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਵੀ ਸੂਚਨਾ ਹੈ । ਅੱਜ ਆਏ ਨਵੇਂ ਮਾਮਲਿਆਂ ਵਿਚੋਂ ਜ਼ਿਲ੍ਹਾ ਲੁਧਿਆਣਾ ਤੋਂ 314, ਅੰਮ੍ਰਿਤਸਰ ਤੋਂ 111, ਹੁਸ਼ਿਆਰਪੁਰ ਤੋਂ 11, ਜਲੰਧਰ ਤੋਂ 27, ਪਠਾਨਕੋਟ ਤੋਂ 28, ਮੋਗਾ ਤੋਂ 37, ਕਪੂਰਥਲਾ ਤੋਂ 25, ਫ਼ਿਰੋਜ਼ਪੁਰ ਤੋਂ 18, ਸੰਗਰੂਰ ਤੋਂ 15, ਫ਼ਾਜ਼ਿਲਕਾ ਤੋਂ 8, ਬਠਿੰਡਾ ਤੋਂ 104, ਰੋਪੜ ਤੋਂ 24, ਮੁਕਤਸਰ ਤੋਂ 22, ਬਰਨਾਲਾ ਤੋਂ 11, ਐਸ.ਬੀ.ਐਸ. ਨਗਰ ਤੋਂ 5, ਮਾਨਸਾ ਤੋਂ 4, ਤਰਨ ਤਾਰਨ ਤੋਂ 36, ਪਟਿਆਲਾ ਤੋਂ 142, ਫਤਹਿਗੜ੍ਹ ਸਾਹਿਬ ਤੋਂ 10, ਫਰੀਦਕੋਟ ਤੋਂ 18, ਮੁਹਾਲੀ ਤੋਂ 95 ਅਤੇ ਗੁਰਦਾਸਪੁਰ ਤੋਂ 42 ਮਰੀਜ਼ ਸ਼ਾਮਿਲ ਹਨ । ਅੱਜ ਸਿਹਤਯਾਬ ਹੋਣ ਵਾਲਿਆਂ ਵਿਚ ਮੁਕਤਸਰ ਤੋਂ 4, ਫ਼ਤਹਿਗੜ੍ਹ ਸਾਹਿਬ ਤੋਂ 8, ਪਟਿਆਲਾ ਤੋਂ 9, ਫਿਰੋਜ਼ਪੁਰ ਤੋਂ 15, ਅੰਮ੍ਰਿਤਸਰ ਤੋਂ 73, ਪਠਾਨਕੋਟ ਤੋਂ 36, ਹੁਸ਼ਿਆਰਪੁਰ ਤੋਂ 10, ਲੁਧਿਆਣਾ ਤੋਂ 254, ਜਲੰਧਰ ਤੋਂ 236, ਗੁਰਦਾਸਪੁਰ ਤੋਂ 49, ਬਠਿੰਡਾ ਤੋਂ 66, ਮੋਗਾ ਤੋਂ 34, ਫਰੀਦਕੋਟ ਤੋਂ 6 ਅਤੇ ਮਾਨਸਾ ਤੋਂ 29 ਮਰੀਜ਼ ਸ਼ਾਮਿਲ ਹਨ । ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਸੂਬੇ ਵਿਚ 659284 ਸ਼ੱਕੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਦਕਿ 7506 ਐਕਟਿਵ ਕੇਸ ਹਨ। ਅੱਜ ਆਕਸੀਜਨ ‘ਤੇ 6, ਆਈ.ਸੀ.ਯੂ. ‘ਚ 4, ਜਦਕਿ ਵੈਂਟੀਲੇਟਰ ‘ਤੇ 3 ਮਰੀਜ਼ਾਂ ਨੂੰ ਰੱਖਿਆ ਗਿਆ ਹੈ। ਹੁਣ ਤੱਕ ਕੁੱਲ 14860 ਮਰੀਜ਼ ਤੰਦਰੁਸਤ ਹੋ ਚੁੱਕੇ ਹਨ ।
ਲੁਧਿਆਣਾ, (ਸਲੇਮਪੁਰੀ)- ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਲੁਧਿਆਣਾ ਵਿਚ ਕੋਰੋਨਾ ਪੀੜਤ ਮਰੀਜ਼ਾਂ ਵਿਚੋਂ 10 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜੋ ਸਾਰੇ ਲੁਧਿਆਣਾ ਨਾਲ ਸਬੰਧਿਤ ਹਨ ਅਤੇ 314 ਨਵੇਂ ਮਾਮਲੇ ਸਾਹਮਣੇ ਆਏ ਹਨ।
ਅੰਮ੍ਰਿਤਸਰ, (ਰੇਸ਼ਮ ਸਿੰਘ)-ਅੰਮ੍ਰਿਤਸਰ ‘ਚ ਜ਼ਿਲ੍ਹਾ ਕਚਹਿਰੀਆਂ ‘ਚ ਇਕ ਜੱਜ ਤੇ ਕੇਂਦਰੀ ਜੇਲ੍ਹ ‘ਚ ਬੰਦ ਪੰਜ ਗੈਂਗਸਟਰਾਂ ਸਣੇ 111 ਹੋਰ ਲੋਕ ਕੋਰੋਨਾਗ੍ਰਸਤ ਪਾਏ ਗਏ ਹਨ। ਇਸ ਦੇ ਨਾਲ ਹੀ ਅੱਜ ਦੋ ਹੋਰ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ।


Share