ਕੋਰੋਨਾ ਦਾ ਕਹਿਰ : ਪੰਜਾਬ ‘ਚ ਮਰੀਜ਼ਾਂ ਦੀ ਗਿਣਤੀ 1660 ਹੋਈ, 28 ਦੀ ਮੌਤ

980
Share

ਚੰਡੀਗੜ੍ਹ, 7 ਮਈ (ਪੰਜਾਬ ਮੇਲ)- ਅੱਜ ਸਾਹਮਣੇ ਆਏ ਨਵੇਂ ਕੇਸਾਂ ਚੋਂ ਅੰਮ੍ਰਿਤਸਰ ਵਿੱਚ 46, ਤਰਨ ਤਾਰਨ ਵਿੱਚ 43, ਜਲੰਧਰ ਵਿੱਚ 12, ਪਟਿਆਲਾ ਅਤੇ ਗੁਰਦਾਸਪੁਰ ਵਿੱਚ ਛੇ, ਬਠਿੰਡਾ ਦੋ, ਸੰਗਰੂਰ ਸਣੇ ਲੁਧਿਆਣਾ ਅਤੇ ਫਤਹਿਗੜ੍ਹ ਸਾਹਿਬ ਵਿੱਚ ਇੱਕ-ਇੱਕ ਕੇਸ ਸਾਹਮਣੇ ਆਏ। ਇਸ ਦੇ ਨਾਲ ਹੀ ਅੱਜ 14 ਮਰੀਜ਼ ਠੀਕ ਹੋ ਕੇ ਘਰ ਪਰਤੇ ਜਦੋਂ ਕਿ ਇੱਕ ਦੀ ਮੌਤ ਹੋਈ। ਇਸ ਦੇ ਨਾਲ ਹੀ ਸੂਬੇ ‘ਚ ਕੋਰੋਨਾਵਾਇਰਸ (Coronavirus ) ਦੇ ਮਰੀਜ਼ਾਂ ਦੀ ਗਿਣਤੀ 1660 ਹੋ ਗਈ ਹੈ।

ਹੁਣ ਤੱਕ ਸੂਬੇ ਵਿੱਚ 34701 ਸੈਪਲ ਟੈਸਟਾਂ ਲਈ ਭੇਜੇ ਗਏ ਜਿਨ੍ਹਾਂ ਵਿੱਚੋਂ 30577 ਦੀ ਰਿਪੋਰਟ ਆ ਗਈ। 1644 ਸੈਪਲਾਂ ਦੀ ਰਿਪੋਰਟ ਪਾਜ਼ੇਟਿਵ ਅਤੇ 28933 ਕੇਸਾਂ ਦੀ ਰਿਪੋਰਟ ਨੈਗੇਟਿਵ ਆਈ। 4124 ਸੈਪਲਾਂ ਦੀ ਰਿਪੋਰਟ ਹਾਲੇ ਆਉਣੀ ਹੈ। ਹੁਣ ਤੱਕ 149 ਮਰੀਜ਼ ਠੀਕ ਹੋ ਗਏ ਜਦੋਂ ਕਿ 28 ਦੀ ਮੌਤ ਹੋਈ ਹੈ।


Share