ਕੋਰੋਨਾ ਦਾ ਕਹਿਰ : ਦੁਨੀਆ ਦੇ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਦੇਸ਼ਾਂ ਦੀ ਸੂਚੀ ‘ਚ 7ਵੇਂ ਸਥਾਨ ‘ਤੇ ਪੁੱਜਾ ਭਾਰਤ

763
ਨਵੀਂ ਦਿੱਲੀ, 1 ਜੂਨ (ਪੰਜਾਬ ਮੇਲ) – ਭਾਰਤ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਇੱਥੇ ਮਰੀਜ਼ਾਂ ਦੀ ਗਿਣਤੀ 1 ਲੱਖ 88 ਹਜ਼ਾਰ ਤੋਂ ਟੱਪ ਚੁੱਕੀ ਹੈ, ਜਦਕਿ 51 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਇਸ ਵਿਚਕਾਰ ਭਾਰਤ ਕੋਰੋਨਾ ਦੇ ਸਭ ਤੋਂ ਵੱਧ ਪ੍ਰਭਾਵਿਤ 10 ਦੇਸ਼ਾਂ ਦੀ ਸੂਚੀ ਵਿੱਚ 9ਵੇਂ ਤੋਂ 7ਵੇਂ ਸਥਾਨ ‘ਤੇ ਪੁੱਜ ਗਿਆ ਹੈ। ਐਤਵਾਰ ਰਾਤ ਤੱਕ ਭਾਰਤ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 1 ਲੱਖ 88 ਹਜ਼ਾਰ 883 ਹੋ ਗਈ। ਮਰੀਜ਼ਾਂ ਦੇ ਮਾਮਲੇ ਵਿੱਚ ਭਾਰਤ ਫਰਾਂਸ ਨੂੰ ਪਿੱਛੇ ਛੱਡਦੇ ਹੋਏ 7ਵੇਂ ਸਥਾਨ ‘ਤੇ ਪੁੱਜਾ ਹੈ, ਜਿੱਥੇ ਮਰੀਜ਼ਾਂ ਦੀ ਗਿਣਤੀ 1 ਲੱਖ 88 ਹਜ਼ਾਰ 752 ਹੈ। ਕੋਰੋਨਾ ਦੇ ਮਰੀਜ਼ਾਂ ਦੀ ਸਭ ਤੋਂ ਵੱਧ ਗਿਣਤੀ ਅਮਰੀਕਾ ਵਿੱਚ ਹੈ, ਜਿੱਥੇ 18 ਲੱਖ ਲੋਕ ਇਸ ਦੀ ਲਪੇਟ ਵਿੱਚ ਆ ਚੁੱਕੇ ਹਨ। ਇੱਥੇ 1 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਬ੍ਰਾਜ਼ੀਲ ਦਾ ਨੰਬਰ ਆਉਂਦਾ ਹੈ, ਜਿੱਥੇ 5 ਲੱਖ ਤੋਂ ਵੱਧ ਮਾਮਲੇ ਹਨ। ਇਸ ਮਗਰੋਂ ਰੂਸ ਹੈ, ਜਿੱਥੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 4 ਲੱਖ ਤੋਂ ਟੱਪ ਚੁੱਕੀ ਹੈ।

ਭਾਰਤ ‘ਚ ਰਾਹਤ ਦੀ ਖ਼ਬਰ ਇਹ ਹੈ ਕਿ ਇੱਥੇ 86 ਹਜ਼ਾਰ ਤੋਂ ਵੱਧ ਮਰੀਜ਼ ਕੋਰੋਨਾ ਨੂੰ ਮਾਤ ਦਿੰਦੇ ਹੋਏ ਬਿਲਕੁਲ ਠੀਕ ਹੋ ਗਏ ਹਨ। ਭਾਰਤ ਸਰਕਾਰ ਨੇ ਲੌਕਡਾਊਨ 30 ਜੂਨ ਤੱਕ ਵਧਾ ਦਿੱਤਾ ਹੈ। ਲੌਕਡਾਊਨ-5 ‘ਚ ਕੰਟੇਨਮੈਂਟ ਜ਼ੋਨ ਨੂੰ ਛੱਡ ਕੇ ਹੋਰ ਖੇਤਰਾਂ ਨੂੰ ਪੜਾਅਬੱਧ ਢੰਗ ਨਾਲ ਖੋਲ•ਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਇਸ ਦਾ ਪਹਿਲਾ ਪੜਾਅ (ਅਨਲੌਕ-1) 8 ਜੂਨ ਤੋਂ ਲਾਗੂ ਹੋਵੇਗਾ। ਇਸ ਦੇ ਤਹਿਤ 8 ਜੂਨ ਤੋਂ ਮੌਲ, ਰੈਸਟੋਰੈਂਟ ਅਤੇ ਧਾਰਮਿਕ ਸਥਾਨ ਖੁੱਲ• ਸਕਣਗੇ। ਗ੍ਰਹਿ ਮੰਤਰਾਲੇ ਨੇ ਕੰਟੇਨਮੈਂਟ ਜ਼ੋਨ ਦੇ ਬਾਹਰਲੇ ਖੇਤਰਾਂ ਨੂੰ ਫਿਰ ਤੋਂ ਖੋਲ•ਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਗਾਈਨ ਲਾਈਨਜ਼ ਮੁਤਾਬਕ ਰਾਤ ਦੇ ਕਰਫਿਊ ਦੇ ਸਮੇਂ ‘ਚ ਬਦਲਾਅ ਕੀਤਾ ਗਿਆ ਹੈ। ਹੁਣ ਇਹ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਜਾਣ ਦੀ ਖੁੱਲ• ਹੋਵੇਗੀ। ਸਫ਼ਰ ਕਰਨ ਲਈ ਪਾਸ ਆਦਿ ਦੀ ਲੋੜ ਨਹੀਂ ਪਵੇਗੀ।  ਹਾਲਾਂਕਿ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਇਸ ‘ਤੇ ਪਾਬੰਦੀ ਲਾ ਸਕਦੇ ਹਨ, ਪਰ ਪਹਿਲਾਂ ਵਿਆਪਕ ਪ੍ਰਚਾਰ ਤੋਂ ਬਾਅਦ ਹੀ ਉਹ ਅਜਿਹਾ ਕਰ ਸਕਦੇ ਹਨ। ਦਿਸ਼ਾ-ਨਿਰਦੇਸ਼ਾਂ ਮੁਤਾਬਕ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ, ਪਹਿਲਾਂ ਤੋਂ ਕਿਸੇ ਤਰ•ਾਂ ਦੀ ਬਿਮਾਰੀ ਤੋਂ ਪੀੜਤ ਵਿਅਕਤੀਆਂ, ਗਰਭਵਤੀ ਔਰਤਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜ਼ਰੂਰੀ ਅਤੇ ਸਿਹਤ ਉਦੇਸ਼ਾਂ ਨੂੰ ਛੱਡ ਕੇ ਘਰ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮਾਸਕ ਪਾਉਣਾ, ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਜ਼ਰੂਰੀ ਹੈ।