ਕੋਰੋਨਾ ਦਾ ਕਹਿਰ ਜਾਰੀ : ਅਮਰੀਕਾ ‘ਚ ਮੌਤਾਂ ਦਾ ਅੰਕੜਾ 40 ਹਜ਼ਾਰ ਟੱਪਿਆ

688
Share

ਨਿਊਯਾਰਕ, 21 ਅਪ੍ਰੈਲ (ਪੰਜਾਬ ਮੇਲ)- ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ (ਕੋਵਿਡ-19) ਹੁਣ ਤੱਕ ਦੁਨੀਆ ਭਰ ਦੇ 23 ਲੱਖ 86 ਹਜ਼ਾਰ 344 ਤੋਂ ਵਧੇਰੇ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਚੁੱਕਿਆ ਹੈ। ਤਾਜਾ ਅੰਕੜਿਆਂ ਅਨੁਸਾਰ 6 ਲੱਖ 7 ਹਜ਼ਾਰ 873 ਲੋਕ ਕੋਰੋਨਾ ਨੂੰ ਮਾਤ ਦੇਣ ‘ਚ ਸਫ਼ਲ ਰਹੇ, ਜਦਕਿ 1 ਲੱਖ 64 ਹਜ਼ਾਰ 204 ਲੋਕਾਂ ਨੂੰ ਆਪਣੀਆਂ ਕੀਮਤੀ ਜਾਨਾਂ ਗਵਾਉਣੀਆਂ ਪਈਆਂ। ਵਿਸ਼ਵ ਸ਼ਕਤੀ ਵਜੋਂ ਜਾਣੇ ਜਾਂਦੇ ਅਮਰੀਕਾ ਨੂੰ ਕੋਰੋਨਾ ਵਾਇਰਸ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ। ਇੱਥੇ ਹੁਣ ਤਕ ਕੋਰੋਨਾ ਦੇ 754712 ਦੇ ਕੇਸ ਸਾਹਮਣੇ ਆਏ। ਜਿ ਨ੍ਹਾਂ ‘ਚੋਂ ਹੁਣ ਤਕ 68822 ਲੋਕ ਇਲਾਜ ਉਪਰੰਤ ਠੀਕ ਹੋ ਗਏ ਤੇ 40031 ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਕੋਰੋਨਾ ਦੀ ਸਭ ਤੋਂ ਵੱਧ ਮਾਰ ਨਿਊਯਾਰਕ ਸੂਬੇ ਦੇ ਨਿਊਯਾਰਕ ਸ਼ਹਿਰ ਨੂੰ ਝੱਲਣੀ ਪੈ ਰਹੀ ਹੈ। ਇਕੋਂ ਸ਼ਹਿਰ ਵਿਚ ਹੁਣ ਤਕ 9 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਦੇ ਕੁੱਲ ਕੋਰੋਨਾ ਪੀੜਤਾਂ ਦਾ ਵੱਡਾ ਹਿੱਸਾ ਵੀ ਨਿਊਯਾਰਕ ਸ਼ਹਿਰ ਨਾਲ ਹੀ ਸਬੰਧਤ ਹੈ। ਅਮਰੀਕਾ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨੋਂ-ਦਿਨ ਵੱਧਦਾ ਹੀ ਨਜ਼ਰ ਆ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਤੇ ਡਿਸੀਜ਼ ਯੂਐੱਸਏ ਦੇ ਫਜਿਕਸੀਅਨ ਡਾ. ਐਂਥੋਨੀ ਸਟੀਫਨ ਫੌਸੀ ਅਨੁਸਾਰ ਕੋਰੋਨਾ ਨਾਲ 1 ਲੱਖ ਤੋਂ 2.40 ਲੱਖ ਮੌਤਾਂ ਹੋ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਹੁਣ ਤਕ 32 ਲੱਖ ਲੋਕਾਂ ਦਾ ਕੋਰੋਨਾ ਟੈਸਟ ਕੀਤਾ ਜਾ ਚੁੱਕਾ ਹੈ।


Share