ਕੋਰੋਨਾ ਦਾ ਕਹਿਰ : ਅਮਰੀਕਾ ਵਿੱਚ ਲਗਾਤਾਰ ਦੂਜੇ ਦਿਨ 1100 ਤੋਂ ਵੱਧ ਮੌਤਾਂ

696
Share

ਨਿਊਯਾਰਕ, 23 ਜੁਲਾਈ (ਪੰਜਾਬ ਮੇਲ)- ਅਮਰੀਕਾ ਵਿੱਚ ਕੋਰੋਨਾ ਨੇ ਮੁੜ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਲਗਾਤਾਰ ਦੂਜੇ ਦਿਨ 1100 ਤੋਂ ਵੱਧ ਮੌਤਾਂ ਨਾਲ ਹਾਹਾਕਾਰ ਮੱਚ ਗਈ ਹੈ। ਮਈ ਦੇ ਅੰਤ ਤੋਂ ਇੱਕ ਦਿਨ ਵਿੱਚ 1100 ਤੋਂ ਜ਼ਿਆਦਾ ਮੌਤਾਂ ਨਹੀਂ ਹੋਈਆਂ ਸੀ। ਹੁਣ ਇਹ ਪਹਿਲੀ ਵਾਰ ਹੋ ਰਿਹਾ ਹੈ।
ਪਿਛਲੇ ਦੋ ਹਫ਼ਤਿਆਂ ਦੇ ਮੁਕਾਬਲੇ ਪਹਿਲੇ ਦੋ ਹਫ਼ਤਿਆਂ ਵਿੱਚ ਮੌਤਾਂ ਦੇ ਵਿਸ਼ਲੇਸ਼ਣ ਮੁਤਾਬਕ, 23 ਰਾਜਾਂ ਵਿੱਚ ਕੇਸਾਂ ਵਿੱਚ ਤੇਜ਼ੀ ਆਉਣ ਲੱਗੀ ਹੈ। ਅਮਰੀਕਾ ਵਿੱਚਮੰਗਲਵਾਰ ਨੂੰ ਕੋਰੋਨਾ ਕਾਰਨ 1,141 ਲੋਕਾਂ ਦੀ ਮੌਤ ਹੋਈਜਦਕਿ ਬੁੱਧਵਾਰ ਨੂੰ 1101 ਮਰੀਜ਼ਾਂ ਦੀ ਮੌਤ ਹੋਈ। ਇਸ ਤੋਂ ਬਾਅਦ ਅਮਰੀਕਾ ਵਿੱਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 1,43,000 ਤੋਂ ਵੱਧ ਹੋ ਗਈ ਹੈ। ਨਿਊਜ਼ ਏਜੰਸੀ ਰਾਉਟਰਜ਼ ਦੀ ਰਿਪੋਰਟ ਮੁਤਾਬਕਅਲਬਾਮਾਕੈਲੀਫੋਰਨੀਆਨੇਵਾੜਾ ਤੇ ਟੈਕਸਾਸ ਵਿੱਚ ਇੱਕੋ ਦਿਨ ਚ ਮਰਨ ਵਾਲਿਆਂ ਦੀ ਗਿਣਤੀ ਦੇ ਨਾਲ ਅਮਰੀਕਾ ਵਿੱਚ ਲਗਾਤਾਰ ਦੂਜੇ ਦਿਨ 1100 ਤੋਂ ਪਾਰ ਹੋ ਗਈ ਹੈ। 
ਅਮਰੀਕਾ ਵਿੱਚ ਕੋਰੋਨਾ ਦੇ ਕੁਲ ਮਾਮਲੇ 40 ਲੱਖ ਦੇ ਨੇੜੇ ਪਹੁੰਚ ਗਏ ਹਨ। ਜੇਕਰ ਅਸੀਂ ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਅੰਕੜਿਆਂ ਨੂੰ ਵੇਖੀਏ ਤਾਂ ਹੁਣ ਤੱਕ 39,87,157 ਕੇਸ ਹੋ ਚੁੱਕੇ ਹਨ। ਅਮਰੀਕਾ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ 1,43,159 ਹੋ ਗਈ ਹੈ। ਅਮਰੀਕਾ ਵਿੱਚ ਬੁੱਧਵਾਰ ਨੂੰ ਸਭ ਤੋਂ ਵੱਧ ਮੌਤਾਂ ਟੈਕਸਸ ਵਿੱਚ 197, ਕੈਲੀਫੋਰਨੀਆ ਵਿੱਚ 159, ਫਲੋਰੀਡਾ ਵਿੱਚ 140 ਤੇ ਓਹੀਓ ਵਿੱਚ 106 ਮੌਤਾਂ ਹੋਈਆਂ।


Share