ਕੋਰੋਨਾ ਦਾ ਕਹਿਰ : ਅਮਰੀਕਾ ਵਿਚ ਹਸਪਤਾਲਾਂ ‘ਚ ਇੱਕ ਮਹੀਨੇ ਦੌਰਾਨ ਦੁੱਗਣੇ ਹੋਏ ਮਰੀਜ਼

448
Share

ਵਾਸ਼ਿੰਗਟਨ, 28 ਨਵੰਬਰ (ਪੰਜਾਬ ਮੇਲ)-ਦੁਨੀਆ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 6.19 ਕਰੋੜ ਦੇ ਪਾਰ ਹੋ ਗਿਆ। 4 ਕਰੋੜ 27 ਲੱਖ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ। ਹੁਣ ਤੱਕ 14 ਲੱਖ 48 ਹਜ਼ਾਰ ਤੋਂ ਜ਼ਿਆਦਾ ਲੋਕ ਜਾਨ ਗੁਆ ਚੁੱਕੇ ਹਨ। ਅਮਰੀਕਾ ਦੇ ਹਸਪਤਾਲਾਂ  ‘ਤੇ ਬੇਤਹਾਸ਼ਾ ਬੋਝ ਵਧ ਰਿਹਾ ਹੈ। ਇੱਕ ਅੰਕੜੇ ਮੁਤਾਬਕ ਸਿਰਫ ਇੱਕ ਮਹੀਨੇ ਵਿਚ ਇੱਥੇ ਹਸਪਤਾਲਾਂ ਵਿਚ ਭਰਤੀ ਕੋਰੋਨਾ ਪੀੜਤਾਂ ਦਾ ਅੰਕੜਾ ਦੁੱਗਣਾ ਹੋ ਗਿਆ। ਕੁਝ ਮਹੀਨੇ ਪਹਿਲਾਂ ਵਾਇਰਸ ‘ਤੇ ਕਾਬੂ ਪਾਉਣ ਵਿਚ ਕਾਮਯਾਬ ਰਹੇ ਜਰਮਨੀ ਵਿਚ ਮਾਮਲੇ 10 ਲੱਖ  ਹੋ ਗਏ ਹਨ। ਅਮਰੀਕਾ ਵਿਚ ਹਾਲਾਤ ਸੁਧਰਦੇ ਨਹੀਂ ਦਿਖਾਈ ਦਿੰਦੇ। ਇੱਥੇ ਦੇ ਹਸਪਤਾਲਾਂ ਵਿਚ ਇਸ ਸਮੇਂ 90 ਹਜ਼ਾਰ ਤੋਂ ਕੁਝ ਜ਼ਿਆਦਾ ਕੋਰੋਨਾ ਮਰੀਜ਼ ਭਰਤੀ ਹਨ। ਦ ਗਾਰਡੀਅਨ ਦੀ ਰਿਪੋਰਟ ਮੁਤਾਬਕ ਇੱਕ ਮਹੀਨੇ ਵਿਚ ਪੀੜਤਾਂ ਦੀ ਗਿਣਤੀ ਕਰੀਬ ਦੁੱਗਣੀ ਹੋ ਗਈ ਹੈ। ਰਿਪੋਰਟ ਮੁਤਾਬਕ ਇਹ ਰਫਤਾਰ ਮਹਾਮਰੀ ਸ਼ੁਰੂ ਹੋਣ ਦੇ ਬਾਅਦ ਸਭ ਤੋਂ ਜ਼ਿਆਦਾ ਹੈ। ਕੁਝ ਹਸਪਤਾਲਾਂ ਵਿਚ ਤਾਂ ਮੇਕ ਸ਼ਿਫਟ ਵਾਰਡ ਬਣਾਏ ਗਏ ਹਨ।  ਕਿਉਂਕਿ ਇੱਥੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੋ ਗਈ ਹੈ।

ਲਾਸ ਏਂਜਲਸ ਵਿਚ ਵਧਦੇ ਸੰਕਰਮਣ ਤੋਂ ਪ੍ਰੇਸ਼ਾਨ ਸਥਾਨਕ ਪ੍ਰਸ਼ਾਸਨ ਨੇ ਕੁਝ ਕਾਊਂਟੀਜ਼ ਵਿਚ ਲਾਕਡਾਊਨ ਲਾ ਦਿੱਤਾ ਹੈ। ਕੁਝ ਲੋਕਾਂ ਨੇ ਇਸ ਦਾ ਵਿਰੋਧ ਵੀ ਕੀਤਾ।
ਯੂਰਪ ਦੇ ਦੂਜੇ ਦੇਸ਼ਾਂ ਦੀ ਤਰ੍ਹਾਂ ਜਰਮਨੀ ਵਿਚ ਵੀ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਖਤਰਨਾਕ ਸਾਬਤ ਹੋ ਰਹੀ ਹੈ। ਸ਼ੁੱਕਰਵਾਰ ਨੂੰ Îਇਥੇ ਕੋਰੋਨਾ ਪੀੜਤਾਂ ਦਾ ਅੰਕੜਾ 10 ਲੱਖ ਦੇ ਪਾਰ ਹੋ ਗਿਆ। ਪਿਛਲੇ ਦਿਨੀਂ ਜਰਮਨੀ ਨੇ ਕਾਫੀ ਹੱਦ ਤੱਕ ਸੰਕਰਮਣ ‘ਤੇ  ਕਾਬੂ ਪਾਇਆ। ਲੇਕਿਨ ਹੁਣ Îਇਥੇ ਮਾਮਲੇ ਵਧ ਰਹ ਹਨ। ਸ਼ੁੱਕਰਵਾਰ ਨੂੰ ਇੱਥੇ 22 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ।
ਜਰਮਨੀ ਸਰਕਾਰ ਨੇ ਦੇਸ਼ ਵਿਚ ਲਾਕਡਾਊਨ ਲਗਾਇਆ ਲੇਕਿਨ ਫਰਾਂਸ ਦੀ ਤਰ੍ਹਾਂ ਇਸ ਦੇ ਨਤੀਜੇ ਪਾਜ਼ੇਟਿਵ ਨਹੀਂ ਰਹੇ। ਫਰਾਂਸ ਵਿਚ ਪਿਛਲੇ ਹਫਤੇ ਇੱਕ ਦਿਨ ਵਿਚ ਕਰੀਬ 50 ਹਜ਼ਾਰ ਮਾਮਲੇ ਸਾਹਮਣੇ ਆ ਰਹੇ ਸੀ। ਇਹ ਗਿਣਤੀ ਔਸਤਨ 12 ਹਜ਼ਾਰ ਹੋ ਗਈ ਹੈ।


Share