ਕੋਰੋਨਾ ਤੋਂ ਵੀ ਖਤਰਨਾਕ ‘ਲਾਸਾ ਫੀਵਰ’ ਨੇ ਨਾਈਜੀਰੀਆ ‘ਚ ਮਚਾਈ ਤਬਾਹੀ

694
Share

-ਕੋਰੋਨਾਵਾਇਰਸ ਤੋਂ ਕਈ ਗੁਣਾ ਜ਼ਿਆਦਾ ਖਤਰਨਾਕ ਹੈ ਇਹ ਵਾਇਰਸ
-ਦੁਨੀਆਂ ਦੇ ਦੇਸ਼ਾਂ ਤੋਂ ਲਗਾਈ ਮਦਦ ਦੀ ਗੁਹਾਰ

ਨਾਈਜੀਰੀਆ, 10 ਮਾਰਚ (ਪੰਜਾਬ ਮੇਲ)- ਦੁਨੀਆਂ ਭਰ ‘ਚ ਕੋਰੋਨਾਵਾਇਰਸ ਕਾਰਨ ਐਮਰਜੰਸੀ ਜਿਹੇ ਹਾਲਾਤ ਹਨ। ਇਸ ਤੋਂ ਇਲਾਵਾ ਇਕ ਦੇਸ਼ ਅਜਿਹਾ ਵੀ ਹੈ, ਜਿੱਥੇ ਕੋਰੋਨਾਵਾਇਰਸ ਦੀ ਥਾਂ ਉਸ ਤੋਂ ਵੀ ਖਤਰਨਾਕ ਇਕ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ ਅਤੇ ਇਸ ਦੇਸ਼ ਦੀ ਸਰਕਾਰ ਨੇ ਦੁਨੀਆਂ ਦੇ ਦੇਸ਼ਾਂ ‘ਚ ਮਦਦ ਦੀ ਗੁਹਾਰ ਲਗਾਈ ਹੈ। ਅਫਰੀਕੀ ਦੇਸ਼ ਨਾਈਜੀਰੀਆ ਫਿਲਹਾਲ ਦੁਨੀਆਂ ਦੇ ਸਭ ਤੋਂ ਵੱਡੇ ਐਪੇਡੇਮਿਕ ਲਾਸਾ ਫੀਵਰ ਦੀ ਗ੍ਰਿਫਤ ਵਿਚ ਹੈ, ਜਿਹੜਾ ਕਿ ਕੋਰੋਨਾਵਾਇਰਸ ਤੋਂ ਕਈ ਗੁਣਾ ਜ਼ਿਆਦਾ ਖਤਰਨਾਕ ਹੈ।
ਕੁਆਰਟਜ਼ ‘ਚ ਛਪੀ ਰਿਪੋਰਟ ਮੁਤਾਬਕ ਲਾਸਾ ਫੀਵਰ ਨੂੰ ਗੰਭੀਰ ਸ਼੍ਰੇਣੀ ਦਾ ਜਾਨਲੇਵਾ ਬੁਖਾਰ ਮੰਨਿਆ ਜਾ ਰਿਹਾ ਹੈ। ਇਸ ਨੂੰ ਸੀਵੀਅਰ ਵਾਇਰਲ ਹੋਮੇਹੋਰੇਜ਼ਿਕ ਫੀਵਰ ਵੀ ਆਖਿਆ ਜਾਂਦਾ ਹੈ। ਇਹ ਇਬੋਲਾ ਅਤੇ ਮਾਰਬਰਗ ਜਿਹੀਆਂ ਬੀਮਾਰੀਆਂ ਦੇ ਪੱਧਰ ਦਾ ਹੈ ਅਤੇ ਨਾਈਜੀਰੀਆ ਸੈਂਟਰ ਫਾਰ ਡਿਜ਼ੀਜ ਕੰਟਰੋਲ ਨੇ ਇਸ ਨੂੰ ਮਹਾਮਾਰੀ ਐਲਾਨ ਵੀ ਕਰ ਦਿੱਤਾ ਹੈ। ਨਾਈਜੀਰੀਅਨ ਸਰਕਾਰ ਦਾ ਆਖਣਾ ਹੈ ਕਿ 2020 ਦੇ ਸ਼ੁਰੂਆਤੀ 2 ਮਹੀਨਿਆਂ ਵਿਚ ਹੀ ਇਸ ਨੇ ਆਪਣਾ ਘਾਤਕ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਬੁਖਾਰ ਵੀ ਨਵੰਬਰ ਤੋਂ ਲੈ ਕੇ ਮਾਰਚ ਤੱਕ ਕਾਫੀ ਘਾਤਕ ਸਾਬਿਤ ਹੁੰਦਾ ਹੈ ਅਤੇ ਫਿਲਹਾਲ ਨਾਈਜੀਰੀਆ ਵਿਚ ਇਸ ਨੇ ਤਬਾਹੀ ਮਚਾਈ ਹੋਈ ਹੈ।’
ਇਸ ਬੁਖਾਰ ਦਾ ਵਾਇਰਸ ਵੀ ਖਾਣ-ਪੀਣ, ਗੰਦੇ ਘਰ, ਯੂਰੀਨ ਅਤੇ ਚੂਹੇ ਦੇ ਜ਼ਰੀਏ ਫੈਲਦਾ ਹੈ। ਨਾਈਜੀਰੀਆ ਵਿਚ ਇਹ ਇਨਸਾਨਾਂ ਤੋਂ ਹੀ ਇਨਸਾਨਾਂ ਵਿਚ ਛੂਹਣ ਨਾਲ ਫੈਲ ਰਿਹਾ ਹੈ। ਇਸ ਦਾ ਨਤੀਜਾ ਇਹ ਹੈ ਕਿ ਇਸ ਤੋਂ ਡਾਕਟਰਸ ਅਤੇ ਹੋਰ ਸਿਹਤ ਕਰਮੀਆਂ ਨੂੰ ਬਚਾਉਣਾ ਵੀ ਚੈਲੇਂਜ ਹੋ ਗਿਆ ਹੈ। ਇਸ ਸਾਲ ਹੁਣ ਤੱਕ ਇਸ ਦੇ 774 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ 132 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਸਾਲ 2 ਮਹੀਨੇ ਵਿਚ ਹੀ ਬੀਤੇ ਪੂਰੇ ਸਾਲ ਦੇ ਮੁਕਾਬਲੇ ਇਸ ਦੇ 59 ਫੀਸਦੀ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਬੀਤੇ ਸਾਲ ਇਸ ਦੇ 810 ਕੇਸ ਸਾਹਮਣੇ ਆਏ ਸਨ, ਜਿਨ੍ਹਾਂ ਵਿਚੋਂ 167 ਲੋਕਾਂ ਦੀ ਮੌਤ ਹੋ ਗਈ ਸੀ। ਐੱਨ.ਸੀ.ਡੀ.ਸੀ. ਦੇ ਡਾਕਟਰ ਓਲਯੂਬੁਸਈ ਮੁਤਾਬਕ ਨਾਈਜੀਰੀਆ ‘ਚ ਇਹ ਬੁਖਾਰ ਕਾਫੀ ਘਾਤਕ ਰੂਪ ਲੈਂਦਾ ਜਾ ਰਿਹਾ ਹੈ। ਓਲਯੂਬੁਸਈ ਨੇ ਆਖਿਆ ਕਿ ਲੋੜੀਂਦੇ ਸਾਧਨਾਂ ਅਤੇ ਰੋਕਥਾਮ ਦੀ ਕਮੀ ਦੇ ਚੱਲਦੇ ਬੀਤੇ 5 ਸਾਲਾਂ ਵਿਚ ਹੁਣ ਇਸ ਨੇ ਇਕ ਐਪੇਡੇਮਿਕ ਦਾ ਰੂਪ ਲੈ ਲਿਆ ਹੈ। ਸਾਨੂੰ ਇਸ ਦੇ ਸਾਰੇ ਸੋਰਸਿਜ਼ ਦਾ ਪਤਾ ਕਰਕੇ ਇਸ ਨੂੰ ਫੈਲਣ ਤੋਂ ਰੋਕਣ ਦੇ ਲੋੜੀਂਦੇ ਕਦਮ ਚੁੱਕਣੇ ਹੋਣਗੇ।


Share