ਕੋਰੋਨਾ ਤੋਂ ਬਾਅਦ ਸ਼ਾਇਦ ਖ਼ਾਸ ਮੌਸਮ ’ਚ ਪਾਏ ਜਾਣਗੇ ਮਾਸਕ: ਫਾਸੀ

78
Share

ਵਾਸ਼ਿੰਗਟਨ, 11 ਮਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਚੀਫ ਮੈਡੀਕਲ ਐਡਵਾਈਜ਼ਰ ਐਂਥਨੀ ਫਾਉਚੀ ਨੇ ਕਿਹਾ ਹੈ ਕਿ ਲੋਕ ਹੁਣ ਮਾਸਕ ਪਾਉਣ ਦੇ ਆਦੀ ਹੋ ਗਏ ਹਨ ਅਤੇ ਕੋਰੋਨਾ ਮਹਾਮਾਰੀ ਤੋਂ ਬਾਅਦ ਸ਼ਾਇਦ ਖ਼ਾਸ ਮੌਸਮ ਵਿਚ ਲੋਕ ਮਾਸਕ ਪਾਉਣਗੇ, ਜਦੋਂ ਸਾਹ ਸਬੰਧੀ ਬਿਮਾਰੀਆਂ ਜ਼ਿਆਦਾ ਹੁੰਦੀਆਂ ਹਨ।
ਇਕ ਇੰਟਰਵਿਊ ਵਿਚ ਡਾ. ਫਾਉਚੀ ਨੇ ਕਿਹਾ ਕਿ ਜੇਕਰ ਤੁਹਾਡੇ ਅੰਕੜਿਆਂ ਨੂੰ ਦੇਖੀਏ ਤਾਂ ਇਸ ਦੀ ਵਜ੍ਹਾ ਨਾਲ ਸਾਹ ਸਬੰਧੀ ਬਿਮਾਰੀਆਂ ਘਟੀਆਂ ਹਨ, ਕਿਉਂਕਿ ਲੋਕ ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਜਨਤਕ ਸਿਹਤ ਸਬੰਧੀ ਚੀਜ਼ਾਂ ਦਾ ਪਾਲਣ ਕਰ ਰਹੇ ਸਨ। ਇਹੀ ਵਜ੍ਹਾ ਰਹੀ ਕਿ ਇਸ ਸਾਲ ਅਸੀਂ ਫਲੂ ਦੇ ਮਾਮਲੇ ਨਹੀਂ ਦੇਖੇ। ਇਸ ਲਈ ਇਕ-ਦੋ ਸਾਲ ਬਾਅਦ ਖ਼ਾਸ ਮੌਸਮ ਦੇ ਸਮੇਂ ਵਿਚ ਲੋਕ ਫਲੂ ਵਰਗੇ ਸਾਹ ਸਬੰਧੀ ਵਾਇਰਸ ਤੋਂ ਬਚਣ ਲਈ ਮਾਸਕ ਪਾਉਣ ਦਾ ਬਦਲ ਚੁਣ ਸਕਦੇ ਹਨ। ਦੱਸਣਯੋਗ ਹੈ ਕਿ ਅਮਰੀਕੀ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ ਦੀ ਵਰਤਮਾਨ ਗਾਈਡਲਾਈਨਜ਼ ਮੁਤਾਬਕ, ਟੀਕੇ ਦੀਆਂ ਦੋਵੇਂ ਡੋਜ਼ ਲਗਵਾ ਚੁੱਕੇ ਲੋਕ ਘਰਾਂ ਤੋਂ ਬਾਹਰ ਬਿਨਾਂ ਮਾਸਕ ਦੇ ਛੋਟੇ ਸਮੂਹਾਂ ਵਿਚ ਇਕੱਠਾ ਹੋ ਸਕਦੇ ਹਨ।

Share