ਕੋਰੋਨਾ ਟੀਕਾ 6 ਮਹੀਨਿਆਂ ਤੋਂ ਬਾਅਦ ਵੀ ਰਹੇਗਾ ਪ੍ਰਭਾਵੀ : ਫਾਈਜ਼ਰ

166
Share

ਨਿਊਯਾਰਕ, 1 ਅਪ੍ਰੈਲ (ਪੰਜਾਬ ਮੇਲ)-ਫਾਰਮਾ ਕੰਪਨੀ ਫਾਈਜ਼ਰ ਨੇ ਕਿਹਾ ਕਿ ਉਸ ਦਾ ਕੋਵਿਡ-19 ਦਾ ਟੀਕਾ 6 ਮਹੀਨੇ ਬਾਅਦ ਵੀ ਪ੍ਰਭਾਵੀ ਰਹੇਗਾ। ਫਾਈਜ਼ਰ ਅਤੇ ਉਸ ਦੀ ਜਰਮਨ ਸਹਿਯੋਗੀ ਬਾਇਓਨਟੈਕ ਨੇ 44,000 ਤੋਂ ਵਧੇਰੇ ਵਾਲੰਟੀਅਰਾਂ ਦੇ ਤਾਜ਼ਾ ਅਧਿਐਨ ਦੇ ਨਤੀਜਿਆਂ ਦਾ ਐਲਾਨ ਕੀਤਾ। ਕੰਪਨੀਆਂ ਨੇ ਕਿਹਾ ਕਿ ਟੀਕਾ ਲੱਛਣ ਵਾਲੀਆਂ ਬੀਮਾਰੀਆਂ ’ਚ 91 ਫੀਸਦੀ ਤੱਕ ਪ੍ਰਭਾਵੀ ਹੈ।
ਕੰਪਨੀਆਂ ਮੁਤਾਬਕ 13 ਮਾਰਚ ਤੋਂ ਕੋਰੋਨਾਵਾਇਰਸ ਨਾਲ ਇਨਫੈਕਸ਼ਨ ਦੇ 927 ਮਾਮਲੇ ਸਾਹਮਣੇ ਆਏ, ਜਿਨ੍ਹਾਂ ’ਚੋਂ 77 ਲੋਕ ਅਜਿਹੇ ਸਨ, ਜਿਨਾਂ ਨੂੰ ਟੀਕਾ ਲਾਇਆ ਗਿਆ ਸੀ, ਜਦਕਿ 850 ਲੋਕ ਅਜਿਹੇ ਸਨ, ਜਿਨ੍ਹਾਂ ਨੂੰ ‘ਡਮੀ’ ਟੀਕਾ ਲਾਇਆ ਗਿਆ ਸੀ। ਕੰਪਨੀਆਂ ਨੇ ਕਿਹਾ ਕਿ ਸੁਰੱਖਿਆ ਨੂੰ ਲੈ ਕੇ ਕੋਈ ਗੰਭੀਰ ਚਿੰਤਾ ਨਹੀਂ ਹੈ ਅਤੇ ਇਹ ਟੀਕਾ ਦੱਖਣੀ ਅਫਰੀਕਾ ’ਚ ਪਹਿਲੀ ਵਾਰ ਮਿਲੇ ਵੈਰੀਐਂਟ ਦੇ ਵਿਰੁੱਧ ਵੀ ਕਾਰਗਰ ਹੈ। ਕੰਪਨੀਆਂ ਨੇ 2260 ਅਮਰੀਕੀ ਵਾਲੰਟੀਅਰਾਂ ਦੇ ਇਕ ਅਧਿਐਨ ਦੇ ਆਧਾਰ ’ਤੇ ਕਿਹਾ ਕਿ ਟੀਕਾ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਵੀ ਸੁਰੱਖਿਅਤ ਹੈ।

Share