ਕੋਰੋਨਾ ਟੀਕਾਕਰਣ ਦਾ ਕੰਮ ਦਸੰਬਰ ਦੇ ਅੰਤ ਤੱਕ ਕਰ ਦੇਵਾਂਗੇ ਸ਼ੁਰੂ : ਜੋਅ ਬਾਈਡਨ

497
Share

ਵਾਸ਼ਿੰਗਟਨ, 26 ਨਵੰਬਰ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਚੁਣੇ ਰਾਸ਼ਟਪਰਤੀ ਜੋਅ ਬਾਈਡਨ ਨੇ ਕੋਰੋਨਾ ਟੀਕੇ ਨੂੰ ਲੈ ਕੇ ਨਵੀਂ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿਚ ਇੱਕ ਟੀਕੇ ਨੂੰ ਵਿਕਸਿਤ ਕਰਨ ਵਿਚ ਚੰਗੇ ਨਤੀਜੇ ਮਿਲੇ ਹਨ ਅਤੇ ਇਨ੍ਹਾਂ ਵਿਚੋਂ ਕਈ ਟੀਕੇ ਅਸਧਾਰਣ ਤੌਰ ‘ਤੇ ਪ੍ਰਭਾਵੀ ਦਿਖਦੇ ਹਨ। ਉਨ੍ਹਾਂ ਕਿਹਾ ਕਿ ਦਸੰਬਰ ਦੇ ਅੰਤ ਵਿਚ ਅਤੇ ਜਨਵਰੀ ਦੇ ਸ਼ੁਰੂ ਵਿਚ ਟੀਕਾਕਰਣ ਦਾ ਕੰਮ ਸ਼ੁਰੂ ਹੋ ਜਾਵੇਗਾ। ਨਾਲ ਹੀ ਕਿਹਾ ਕਿ ਫੇਰ ਅਸੀਂ ਪੂਰੇ ਦੇਸ਼ ਨੂੰ ਜਲਦ ਤੋਂ ਜਲਦ ਟੀਕਾਕਰਣ ਕਰਨ ਦੇ ਲਈ ਇੱਕ ਯੋਜਨਾ ਬਣਾਉਣ ਦੀ ਜ਼ਰੂਰਤ ਹੋਵੇਗੀ, ਜੋ ਅਸੀਂ ਕਰਾਂਗੇ, ਲੇਕਿਨ ਇਸ ਵਿਚ ਸਮਾਂ ਲੱਗੇਗਾ।

ਦੱਸਦੇ ਚਲੀਏ ਕਿ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਤ ਦੇਸ਼ ਅਮਰੀਕਾ ਵਿਚ  ਅਜੇ ਵੀ ਰਾਹਤ ਮਿਲਦੀ ਨਹੀਂ ਦਿਖ ਰਹੀ ਹੈ। ਕੋਰੋਨਾ ਵਾਇਰਸ ਦੇ ਕਾਰਨ ਹਸਪਤਾਲ ਵਿਚ ਭਰਤੀ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 36 ਫੀਸਦੀ ਵਧੀ ਹੈ।  ਅਮਰੀਕਾ ਦੇ ਅਲੱਗ ਅਲੱਗ ਹਸਪਤਾਲਾਂ ਵਿਚ ਅਜੇ ਵੀ ਹਜ਼ਾਰਾਂ ਕੋਰੋਨਾ ਪੀੜਤ ਭਰਤੀ ਸੀ।
11 ਤੋਂ 19 ਨਵੰਬਰ ਤੱਕ ਉਥੇ ਰੋਜ਼ਾਨਾ ਕਰੀਬ 2800 ਮਰੀਜ਼ ਭਰਤੀ ਹੋਏ ਸੀ। ਇਹ ਜਾਣਕਾਰੀ ਡਿਪਾਰਟਮੈਂਟ ਆਫ਼ ਹੈਲਥ ਐਂਡ ਹਿਊਮਨ ਸਰਵਿਸਿਜ ਦੇ ਅੰਕੜਿਆਂ ਨਾਲ ਸਾਹਮਣੇ ਆਈ ਹੈ। ਹਾਲ ਵਿਚ ਹੀ ਉਥੇ ਇੱਕ ਦਿਨ ਵਿਚ ਦੋ ਲੱਖ ਤੋਂ ਜ਼ਿਆਦਾ ਮਰੀਜ਼ ਸਾਹਮਣੇ ਆਏ ਸੀ। ਪਿਛਲੇ ਹਫਤੇ ਨਵੇਂ ਮਰੀਜ਼ਾਂ ਦੀ ਗਿਣਤੀ ਵਧਣ ਦਾ ਅਸਰ ਹੁਣ ਹਸਪਤਾਲਾਂ ਵਿਚ ਵਧਦੀ ਗਿਣਤੀ ਦੇ ਰੂਪ ਵਿਚ ਸਾਹਮਣੇ ਆ ਰਿਹਾ ਹੈ। ਅਮਰੀਕਾ ਦੇ ਜ਼ਿਆਦਾਤਰ ਰਾਜਾਂ ਵਿਚ ਪਾਬੰਦੀਆਂ ਵਧਾ ਦਿੱਤੀਆਂ ਹਨ। ਓਹਾਇਓ ਵਿਚ ਤਿੰਨ ਹਫਤੇ ਦਾ ਕਰਫਿਊ ਲਾਇਆ ਗਿਆ। ਕੈਲੀਫੋਰਨੀਆ ਵਿਚ 28 ਅਤੇ ਕਾਊਂਟੀ ਨੂੰ ਜ਼ਿਆਦਾ ਪਾਬੰਦੀਆਂ ਵਾਲੇ ਇਲਾਕਿਆਂ ਵਿਚ ਸ਼ਾਮਲ ਕਰ ਲਿਆ ਗਿਆ। ਦੂਜੇ ਪਾਸੇ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਵੀ 28 ਦਿਨ ਦਾ ਲਾਕਡਾਊਨ ਲੱਗ ਗਿਆ।  ਇਸ ਦੇ ਤਹਿਤ ਸਮਾਰੋਹਾਂ ‘ਤੇ ਵੀ ਪਾਬੰਦੀਆਂ ਹੋਣਗੀਆਂ।


Share