ਕੋਰੋਨਾ ਖਾਵੇਗਾ 30% ਕਰਮਚਾਰੀਆਂ ਦੀ ਨੌਕਰੀ

1088
Share

ਨਵੀਂ ਦਿੱਲੀ, 4 ਮਈ (ਪੰਜਾਬ ਮੇਲ)-  ਲਾਕਡਾਉਨ ਕਾਰਨ ਲੱਗੀਆਂ ਪਾਬੰਦੀਆਂ ਕਾਰਨ ਸਾਰੇ ਅਦਾਰੇ ਬੰਦ ਰਹੇ ਇਸੇ ਦਰ ਕੇ ਕਈਆਂ ਦੀਆਂ ਨੌਕਰੀਆਂ ਕਈਆਂ ਦੇ ਰੋਜ਼ਗਾਰ ਮਾਰੇ ਗਏ। ਇਕ ਸਰਵੇ ‘ਚ 300 ਤੋਂ ਵੱਧ ਮੁੱਖ ਕਾਰਜਕਾਰੀ ਅਧਿਕਾਰੀਆ ਦੀ ਸਲਾਹ ਲਈ ਗਈ। ਇਨ•ਾਂ ਵਿਚੋਂ 66 ਫ਼ੀ ਸਦੀ ਤੋਂ ਵੱਧ ਸੀਈਓ ਸੂਖਮ, ਛੋਟ ਅਤੇ ਦਰਮਿਆਨੇ ਉਦਮ (ਐਮ.ਐਸ.ਐਮ.ਈ) ਖੇਤਰ ਦੇ ਹਨ।

   ਜਿਥੇ ਤਕ ਕਰੀਅਰ ਅਤੇ ਨੌਕਰੀ ਦਾ ਸਵਾਲ ਹੈ, ਅੱਧੀ ਤੋਂ ਵੱਧ ਕੰਪਨੀਆਂ ਦਾ ਕਹਿਣਾ ਹੈ ਕਿ ਲਾਕਡਾਊਨ ਖ਼ਤਮ ਹੋਣ ਦੇ ਬਾਅਦ ਉਨ•ਾਂ ਦੇ ਸੰਬਧਿਤ ਖੇਤਰਾਂ ‘ਚ ਕਰਮਚਾਰੀਆਂ ਦੀ ਛਾਂਟੀ ਕੀਤੀ ਜਾਵੇਗੀ। ਕਰੀਬ 45 ਫ਼ੀ ਸਦੀ  ਨੇ ਕਿਹਾ ਕਿ 15 ਤੋਂ 30 ਫ਼ੀ ਸਦੀ ਕਰਮਚਾਰੀਆਂ ਨੂੰ ਨੌਕਰੀ ਗੁਆਨੀ ਪਏਗੀ। ਸਰਵੇ ‘ਚ ਸ਼ਾਮਲ 66 ਫ਼ੀ ਸਦੀ ਯਾਨੀ ਦੋ ਤਿਹਾਈ ਲੋਕਾਂ ਦਾ ਕਹਿਣਾ ਸੀ ਕਿ  ਹਾਲੇ ਤਕ ਉਨ•ਾਂ ਦੀ ਕੰਪਨੀ ‘ਚ ਤਨਖ਼ਾਹ ਮਜ਼ਦੂਰੀ ‘ਚ ਕਟੌਤੀ ਨਹੀਂ ਹੋਈ ਹੈ।


Share