ਕੋਰੋਨਾ ਕਾਰਨ ਭਾਰਤੀ-ਅਮਰੀਕੀ ਡਾਕਟਰ ਪਰਿਵਾਰ ਦੇ 2 ਮੈਂਬਰਾਂ ਦੀ ਮੌਤ

703
Share

ਵਾਸ਼ਿੰਗਟਨ, 10 ਜੂਨ (ਪੰਜਾਬ ਮੇਲ)- ਅਮਰੀਕਾ ਵਿਚ ਭਾਰਤੀ ਮੂਲ ਦੇ ਡਾਕਟਰਾਂ ਦੇ ਇਕ ਪਰਿਵਾਰ ਨੇ ਕੋਰੋਨਾਵਾਇਰਸ ਕਾਰਨ ਆਪਣੇ 2 ਮਹੱਤਵਪੂਰਣ ਡਾਕਟਰ ਮੈਂਬਰਾਂ ਨੂੰ ਗਵਾ ਦਿੱਤਾ ਹੈ। ਪਿਓ-ਧੀ ਦੀ ਮੌਤ ਨਾਲ ਇਸ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਇਸ ਪਰਿਵਾਰ ਵਿਚ ਮਾਤਾ-ਪਿਤਾ ਅਤੇ 3 ਬੇਟੀਆਂ ਸਮੇਤ 5 ਮੈਂਬਰ ਡਾਕਟਰ ਸਨ। ਹੁਣ ਇਨ੍ਹਾਂ ਵਿਚੋਂ ਸਿਰਫ 3 ਮੈਂਬਰ ਹੀ ਬਾਕੀ ਬਚੇ ਹਨ। ਪ੍ਰਿਆ ਖੰਨਾ, ਸਰਜਨ ਪਿਤਾ ਅਤੇ ਬਾਲ ਰੋਗ ਮਾਹਰ ਮਾਂ ਦੀ ਵਿਚਕਾਰਲੀ ਧੀ ਸੀ। ਜਿਨ੍ਹਾਂ ਨੇ ਡਾਕਟਰ ਬਣਨ ਤੋਂ ਪਹਿਲਾਂ ਹੋਰ ਖੇਤਰਾਂ ‘ਚ ਆਪਣੀ ਕਿਸਮਤ ਅਜਮਾਈ ਪਰ ਬਾਅਦ ਵਿਚ ਉਨ੍ਹਾਂ ਨੇ ਵੀ ਡਾਕਟਰੀ ਪੇਸ਼ੇ ਨੂੰ ਚੁਣਿਆ।
ਪਰਿਵਾਰ ਨੂੰ ਛੱਡ ਗਈ ਡਾਕਟਰ ਪ੍ਰਿਆ ਦੀ ਛੋਟੀ ਭੈਣ ਅਨੀਸ਼ਾ ਖੰਨਾ ਨੇ ਕਿਹਾ, ”41 ਸਾਲਾ ਪ੍ਰਿਆ 10 ਦਿਨ ਤੱਕ ਵੈਂਟੀਲੇਟਰ ‘ਤੇ ਰਹੀ ਅਤੇ 13 ਅਪ੍ਰੈਲ ਨੂੰ ਉਸ ਦੀ ਮੌਤ ਹੋ ਗਈ। ਉਸ ਦੇ ਪਿਤਾ ਦੀ ਮੌਤ 21 ਅਪ੍ਰੈਲ ਨੂੰ ਹੋਈ, ਜਿਨ੍ਹਾਂ ਨੂੰ ਇਹ ਵੀ ਪਤਾ ਨਹੀਂ ਚੱਲ ਪਾਇਆ ਕਿ ਉਨ੍ਹਾਂ ਦੀ ਵਿਚਕਾਰਲੀ ਬੇਟੀ ਉਨ੍ਹਾਂ ਤੋਂ ਪਹਿਲਾਂ ਹੀ ਦੁਨੀਆਂ ਛੱਡ ਕੇ ਜਾ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ 5 ਦਿਨ ਪਹਿਲਾਂ ਹੀ ਉਨ੍ਹਾਂ ਦੇ ਮਾਤਾ-ਪਿਤਾ ਨੇ ਆਪਣੇ ਵਿਆਹ ਦੀ 50ਵੀਂ ਵਰ੍ਹੇਗੰਢ ਮਨਾਈ ਸੀ। ਸਤੇਂਦਰ 77 ਸਾਲ ਦੇ ਸਨ। ਅਨੀਸ਼ਾ ਨੇ ਕਿਹਾ, ”ਮੈਨੂੰ ਨਹੀਂ ਪਤਾ ਮੈਂ ਕੀ ਕਹਾਂ। ਇਹ ਬਹੁਤ ਹੀ ਦੁਖਦਾਈ ਹੈ। ਇਹ ਬੀਮਾਰੀ ਬਹੁਤ ਜ਼ਾਲਮ ਹੈ। ਅਸੀਂ ਆਪਣੀ ਭੈਣ ਅਤੇ ਪਿਤਾ ਦੇ ਆਖਰੀ ਸਮੇਂ ਉਨ੍ਹਾਂ ਦਾ ਹੱਥ ਵੀ ਨਹੀਂ ਫੜ ਸਕੇ।”


Share