ਕੋਰੋਨਾ ਕਾਰਨ ਬੱਚਿਆਂ ਦੀ ਦੇਖਭਾਲ ਲਈ ਅਮਰੀਕਾ ’ਚ ਲੱਖਾਂ ਨੌਕਰੀਪੇਸ਼ਾ ਮਾਵਾਂ ਨੇ ਛੱਡੀ ਨੌਕਰੀ!

444
ਵਾਸ਼ਿੰਗਟਨ, 24 ਮਈ (ਪੰਜਾਬ ਮੇਲ)-ਕੋਰੋਨਾ ਦੀ ਆਫ਼ਤ ਨੇ ਦੁਨੀਆਂ ਭਰ ਦੇ ਮਾਪਿਆਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਹੈ। ਮਾਪਿਆਂ ’ਤੇ ਸਭ ਤੋਂ ਜ਼ਿਆਦਾ ਸਕੂਲਾਂ ਤੇ ਕੰਮਕਾਜੀ ਥਾਵਾਂ ਦੇ ਕੰਮ ਬੰਦ ਹੋਣ ਕਾਰਨ ਬਹੁਤ ਵੱਡਾ ਅਸਰ ਪਿਆ ਹੈ। ਵਿਸ਼ੇਸ਼ ਤੌਰ ’ਤੇ ਮਾਵਾਂ ਇਸ ਤੋਂ ਬਹੁਤ ਪ੍ਰਭਾਵਿਤ ਹੋ ਰਹੀਆਂ ਹਨ। ਅਮਰੀਕਾ ’ਚ ਜਨਵਰੀ 2021 ਤਕ ਦੇ ਅੰਕੜੇ ਬਹੁਤ ਹੀ ਚਿੰਤਾਜਨਕ ਹਨ। 2020 ’ਚ ਅਮਰੀਕਾ ’ਚ 13 ਸਾਲਾ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ 15 ਲੱਖ ਮਾਵਾਂ ਤਕਰੀਬਨ 8 ਫੀਸਦੀ ਨੂੰ ਕੰਮਕਾਜ ਛੱਡਣਾ ਪਿਆ, ਜਦਕਿ ਆਮ ਕੰਮਕਾਜ ਔਰਤਾਂ ਦੇ ਮਾਮਲੇ ’ਚ ਇਹ ਅੰਕੜਾ 5.3 ਫੀਸਦੀ ਹੈ। ਇਸੇ ਤਰ੍ਹਾਂ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ 5.6 ਫੀਸਦੀ ਪਿਤਾਵਾਂ ਨੂੰ ਕੰਮ ਛੱਡਣਾ ਪਿਆ ਹੈ। ਅਮਰੀਕਨ ਸਾਈਕੋਲਾਜੀਕਲ ਐਸੋਸੀਏਸ਼ਨ (ਏ.ਪੀ.ਏ.) ਦੇ ਮੁਤਾਬਕ ਅਮਰੀਕਾ ’ਚ ਕੋਰੋਨਾ ਸੰਕਟ ਦੌਰਾਨ ਮਾਪੇ ਹੋਰ ਲੋਕਾਂ ਦੀ ਤੁਲਨਾ ’ਚ ਜ਼ਿਆਦਾ ਪ੍ਰੇਸ਼ਾਨ ਹੋਏ ਹਨ।
ਯੂਨੀਵਰਸਿਟੀ ਕਾਲਜ ਲੰਡਨ ਨਾਲ ਜੁੜੇ ਐਲਿਸ ਪਾਲ ਵੀ ਕਹਿੰਦੇ ਹਨ ਕਿ ਬਿ੍ਰਟੇਨ ’ਚ ਕਈ ਮਾਪੇ ਉਚ ਪੱਧਰ ਦੀਆਂ ਚਿੰਤਾਵਾਂ, ਤਣਾਅ ਨਾਲ ਜੂਝ ਰਹੇ ਹਨ। ਇਨ੍ਹਾਂ ’ਚੋਂ ਵੱਡੀ ਚਿੰਤਾ ਪਰਿਵਾਰ ਦੀ ਆਰਥਿਕ ਹਾਲ ’ਚ ਗਿਰਾਵਟ ਦੀ ਹੈ। ਉਧਰ ਜਰਮਨੀ ਦੀ ਕੈਥਰੀਨਾ ਬੋਸ਼ੇ, ਜੋ ਪੇਸ਼ੇ ਤੋਂ ਇਕ ਵਕੀਲ ਤੇ ਤਿੰਨ ਬੱਚਿਆਂ ਦੀ ਮਾਂ ਹੈ, ਨੇ ਕਿਹਾ ਕਿ ਕੁਝ ਦਿਨਾਂ ’ਚ ਸਭ ਕੁਝ ਹੱਥੋਂ ਨਿਕਲ ਗਿਆ। ਧੀਆਂ ਦੇ ਸਕੂਲ 14 ਮਹੀਨੇ ਤੱਕ ਬੰਦ ਰਹੇ। ਕਦੀ-ਕਦੀ ਕੁਝ ਸਮੇਂ ਲਈ ਖੁੱਲ੍ਹੇ ਵੀ ਪਰ ਇਸ ਨਾਲ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ। ਧੀਆਂ ਦੀਆਂ ਆਨਲਾਈਨ ਕਲਾਸਾਂ ’ਚ ਮਦਦ ਕਰਨੀ ਪੈਂਦੀ ਹੈ। ਆਪਣੇ ਕੰਮ ਲਈ ਸ਼ਾਂਤੀਪੂਰਨ ਸਮੇਂ ਦੀ ਲੋੜ ਸੀ। ਅਜਿਹੀ ਹਾਲਤ ’ਚ ਦੇਰ ਰਾਤ ਤਕ ਜਾਂ ਸਵੇਰੇ 4 ਤੋਂ 8 ਵਜੇ ਤੱਕ ਕੰਮ ਕਰਨਾ ਪੈਂਦਾ ਸੀ।¿;
ਜ਼ਿਕਰਯੋਗ ਹੈ ਕਿ ਮਹਾਮਾਰੀ ਤੋਂ ਪਹਿਲਾਂ ਵੀ ਬੱਚਿਆਂ ਦੀ ਦੇਖਭਾਲ ਲਈ ਮਾਪਿਆਂ ਨੂੰ ਸੰਘਰਸ਼ ਕਰਨਾ ਪੈਂਦਾ ਸੀ। ਉਦੋਂ ਚਾਈਲਡ ਕੇਅਰ ਸੈਂਟਰ ਦੀ ਮਦਦ ਮਿਲ ਜਾਂਦੀ ਸੀ। ਬਿ੍ਰਟੇਨ ’ਚ ਮਹਾਮਾਰੀ ਕਾਰਨ ਮਾਪੇ ਬੱਚਿਆਂ ਦੇ ਨਾਲ ਜ਼ਿਆਦਾ ਸਮਾਂ ਬਿਤਾ ਰਹੇ ਹਨ। ਉਨ੍ਹਾਂ ਨੇ ਵੀਕੈਂਡ ਨਾਈਟ ਦਾ ਮਜ਼ਾ ਲੈਣਾ ਵੀ ਘੱਟ ਕਰ ਦਿੱਤਾ ਹੈ।