ਕੋਰੋਨਾ ਕਾਰਨ ਬਰਾਜ਼ੀਲ ਵਿਚ ਹਾਲਾਤ ਬੇਕਾਬੂ, 22 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ

769
ਨਵੀਂ ਦਿੱਲੀ,  24 ਮਈ (ਪੰਜਾਬ ਮੇਲ)- ਕੋਰੋਨਾ ਮਹਾਂਮਾਰੀ ਕਾਰਨ ਬਰਾਜ਼ੀਲ ਵਿਚ ਹਾਲਾਤ ਬੇਕਾਬੂ ਹੋ ਰਹੇ ਹਨ। ਅਮਰੀਕਾ ਦੋਂ ਬਾਅਦ ਸਭ ਤੋਂ ਜ਼ਿਆਦਾ ਪੀੜਤਾਂ ਦੀ ਗਿਣਤੀ ਹੋ ਗਈ ਹੈ। ਬਰਾਜ਼ੀਲ ਵਿਚ ਕੁਲ ਮਰੀਜ਼ਾਂ ਦਾ ਅੰਕੜਾ 3,49,113 ਹੋ ਗਿਆ ਹੈ। ਲੈਟਿਨ ਅਮਰੀਕੀ ਦੇਸ਼ ਵਿਚ ਹੁਣ ਤੱਕ 22 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਇਹ ਅੰਕੜਾ ਇਸ ਤੋਂ ਕਿਤੇ ਜ਼ਿਆਦਾ ਹੋ ਸਕਦਾ ਹੈ। ਇੱਥੇ ਹਾਲਾਤ ਐਨੇ ਖਰਾਬ ਹਨ ਕਿ ਕੋਰੋਨਾ ਪੀੜਤ ਵਿਅਕਤੀ ਦੀ ਲਾਸ਼ 30 ਘੰਟੇ ਤੱਕ ਸੜਕ ‘ਤੇ ਪਈ ਰਹੀ, ਲੇਕਿਨ ਉਸ ਨੂੰ ਚੁੱਕਣ ਕੋਈ ਨਹੀਂ ਆਇਆ।

ਬਰਾਜ਼ੀਲ ਦੇ ਸਿਹਤ ਮੰਤਰਾਲੇ ਨੇ ਬੀਤੇ 24 ਘੰਟੇ ਵਿਚ 1001 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ। ਬਰਾਜ਼ੀਲ ਵਿਚ ਹੁਣ ਇਹ ਬਹਿਸ ਚਲ ਰਹੀ ਹੈ ਕਿ ਵਾਇਰਸ ਫੈਲਣ ਤੋਂ ਰੋਕਣ ਦੇ ਲਈ ਲਾਗੂ ਲਾਕਡਾਊਨ ਵਿਚ ਢਿੱਲ ਦਿੱਤੀ ਜਾਵੇ ਜਾਂ ਪਬੰਦੀਆਂ ਨੂੰ ਹੋਰ ਸਖ਼ਤ ਕੀਤਾ ਜਾਵੇ। ਇਸ ਵਿਚ ਰਿਓ ਜਨੇਰੀਓ ਸ਼ਹਿਰ ਵਿਚ 62 ਸਾਲਾ ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋ ਗਈ।
ਉਸ ਦੀ ਲਾਸ਼ ਪਾਰਕਿੰਗ ਵਿਚ ਹੀ ਪਈ ਰਹੀ। ਸਥਾਨਕ ਲੋਕਾਂ ਮੁਤਾਬਕ ਕਿਲਨਅਰ ਡੀ ਸਿਲਵਾ ਨਾਂ ਦੇ ਵਿਅਕਤੀ ਨੂੰ ਸਾਹ ਲੈਣ ਵਿਚ ਦਿੱਕਤ ਹੋਣ ‘ਤੇ ਐਂਬੂਲੈਂਸ ਨੂੰ ਫੋਨ ਕੀਤਾ ਗਿਆ ਜਦ ਤੱਕ ਐਂਬੂਲੈਂਸ ਆਈ ਉਸ ਦੀ ਹਾਲਤ ਹੋਰ ਜ਼ਿਆਦਾ ਵਿਗੜ ਗਈ ਸੀ। ਐਂਬੂਲੈਂਸ ਆਉਣ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਅਜਿਹੇ ਵਿਚ ਐਂਬੂਲੈਂਸ ਨੇ ਉਸ ਦੀ ਲਾਸ਼ ਨੂੰ ਲਿਜਾਣ ਤੋਂ ਇਨਕਾਰ ਕਰ ਦਿੱਤਾ 30 ਘੰਟੇ ਬਾਅਦ ਲਾਸ਼ ਦਾ ਅੰਤਿਮ ਸਸਕਾਰ ਕਰਾਉਣ ਵਾਲੀ ਟੀਮ ਨੇ ਉਨ੍ਹਾਂ ਦੀ ਲਾਸ਼ ਨੂੰ ਉਥੋਂ ਹਟਾਇਆ।