ਕੋਰੋਨਾ ਕਾਰਨ ਪੰਜਾਬ ਸਰਕਾਰ ਵੱਲੋਂ ਫਿਰ ਸਖ਼ਤੀ: ਨਵੀਆਂ ਹਦਾਇਤਾਂ ਜਾਰੀ

582
Share

ਚੰਡੀਗੜ੍ਹ, 14 ਅਗਸਤ (ਪੰਜਾਬ ਮੇਲ)- ਪੰਜਾਬ ਸਰਕਾਰ ਵਲੋਂ ਸਕੂਲਾਂ ਲਈ ਖ਼ਾਸ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਹਰ ਦਿਨ ਸੂਬੇ ਭਰ ਵਿਚ ਘੱਟੋ-ਘੱਟ 10000 ਵਿਦਿਆਰਥੀਆਂ ਦੇ ਕੋਰੋਨਾ ਟੈਸਟ ਲਾਜ਼ਮੀ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸਕੂਲ ਪ੍ਰਬੰਧਕਾਂ ਨੂੰ ਵੀ ਆਖਿਆ ਗਿਆ ਹੈ ਕਿ ਇਕ ਬੈਂਚ ’ਤੇ ਸਿਰਫ ਇਕ ਵਿਦਿਆਰਥੀ ਹੀ ਬਿਠਾਇਆ ਜਾਵੇ। ਸਿਰਫ ਉਹ ਅਧਿਆਪਕ ਹੀ ਸਕੂਲ ਆਵੇਗਾ, ਜਿਸ ਦੇ ਕੋਰੋਨਾ ਦੀਆਂ ਦੋਵੇਂ ਡੋਜ਼ ਲੱਗੀਆਂ ਹੋਣਗੀਆਂ। ਇਥੇ ਇਹ ਵੀ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਸੂਬੇ ਭਰ ਦੇ ਸਕੂਲ ਸਾਰੀਆਂ ਜਮਾਤਾਂ ਲਈ ਖੋਲ੍ਹ ਦਿੱਤੇ ਗਏ ਹਨ ਅਤੇ ਹੁਣ ਤਕ ਲਗਭਗ 41 ਬੱਚੇ ਅਤੇ ਇਕ ਅਧਿਆਪਕ ਪਾਜ਼ੀਟਿਵ ਆ ਚੁੱਕਾ ਹੈ। ਇਥੇ ਹੀ ਬਸ ਨਹੀਂ, ਸਰਕਾਰ ਨੇ ਜਿਹੜੇ ਜ਼ਿਲ੍ਹਿਆਂ/ਸ਼ਹਿਰਾਂ ’ਚ ਪਾਜ਼ੀਟੀਵਿਟੀ ਦਰ 0.2 ਫੀਸਦ ਤੋਂ ਵੱਧ ਹੈ, ਉਥੇ ਚੌਥੀ ਕਾਲਸ ਅਤੇ ਇਸ ਤੋਂ ਹੇਠਾਂ ਦੀਆਂ ਕਲਾਸਾਂ ਸਕੂਲ ’ਚ ਬੰਦ ਕਰਨ ਲਈ ਕਿਹਾ ਹੈ।

Share