ਕੋਰੋਨਾ ਕਾਰਨ ਕੈਲਗਰੀ ਇੰਟਰਨੈਸ਼ਨਲ ਏਅਰਪੋਰਟ ਦੀ ਆਮਦਨ ਘਟੀ

278
Share

ਕੈਲਗਰੀ, 10 ਜੁਲਾਈ (ਪੰਜਾਬ ਮੇਲ)-ਕੈਲਗਰੀ ਇੰਟਰਨੈਸ਼ਨਲ ਏਅਰਪੋਰਟ ਅਥਾਰਟੀ ਦਾ ਕਹਿਣਾ ਹੈ ਕਿ ਕੋਰੋਨਾ ਦੇ ਚੱਲਦਿਆਂ ਏਅਰਪੋਰਟ ਨੂੰ ਇਸ ਸਾਲ 67 ਮਿਲੀਅਨ ਡਾਲਰ ਦੇ ਘਾਟੇ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਅਥਾਰਟੀ ਨੇ ਸੂਬਾਈ ਅਤੇ ਫੈਡਰਲ ਸਰਕਾਰਾਂ ਕੋਲੋਂ ਵਿੱਤੀ ਸਹਾਇਤਾ ਦੀ ਅਪੀਲ ਕੀਤੀ ਹੈ । ਏਅਰਪੋਰਟ ਅਥਾਰਟੀ ਦੇ ਸੀ. ਈ. ਓ. ਬੌਬ ਸਾਰਟਰ ਨੇ ਅਥਾਰਟੀ ਦੀ ਸਾਲਾਨਾ ਜਨਰਲ ਮੀਟਿੰਗ ਨੂੰ ਦੱਸਿਆ ਕਿ ਅਪ੍ਰੈਲ ਅਤੇ ਮਈ ਦੇ ਮਹੀਨਿਆਂ ਦਰਮਿਆਨ ਯਾਤਰੀਆਂ ਦੀ ਗਿਣਤੀ ਵਿਚ 95% ਦੀ ਕਮੀ ਦਰਜ ਕੀਤੀ ਗਈ ਹੈ।


Share