ਕੋਰੋਨਾ ਕਾਰਨ ਕੈਨੇਡੀਅਨ ਨਾਗਰਿਕ ਦੀ ਅਮਰੀਕਾ ਦੀ ਹਿਰਾਸਤ ‘ਚ ਮੌਤ

575
Share

ਔਟਾਵਾ, 10 ਅਗਸਤ (ਪੰਜਾਬ ਮੇਲ)-  ਅਮਰੀਕਾ ਦੀ ਹਿਰਾਸਤ ‘ਚ ਇਕ ਕੈਨੇਡੀਅਨ ਨਾਗਰਿਕ ਦੀ ਮੌਤ ਹੋ ਗਈ 72 ਸਾਲਾ ਜੇਮਸ ਥਾਮਸ ਹਿੱਲ ਨਾਂ ਦੇ ਇਸ ਕੈਨੇਡੀਅਨ ਨਾਗਰਿਕ ਦੀ ਕੋਰੋਨਾ ਰਿਪੋਰਟ ਜੁਲਾਈ ‘ਚ ਪੌਜ਼ੀਟਿਵ ਆਈ ਸੀ। ਅਮਰੀਕਾ ਦੇ ਇੰਮੀਗ੍ਰੇਸ਼ਨ ਤੇ ਕਸਟਮਜ਼ ਇਨਫੋਰਸਮੈਂਟ (ਆਈਸੀਈ) ਦੇ ਇਕ ਪ੍ਰੈੱਸ ਬਿਆਨ ‘ਚ ਕਿਹਾ ਗਿਆ ਹੈ ਕਿ ਉੱਤਰੀ ਕੈਰੋਲੀਨਾ ‘ਚ ਇਕ ਸੰਸਥਾ ਤੋਂ ਰਿਹਾਅ ਹੋਣ ਤੋਂ ਬਾਅਦ ਹਿੱਲ ਨੂੰ ‘ਇਕਾਂਤਵਾਸ ਕੈਦ’ ਕੀਤਾ ਗਿਆ ਸੀ। ਹਿੱਲ ਨੂੰ 15 ਅਪ੍ਰੈਲ ਨੂੰ ਇਮੀਗ੍ਰੇਸ਼ਨ ਕੇਂਦਰ ‘ਚ ਲਿਆਂਦਾ ਗਿਆ ਸੀ ਅਤੇ ਜੱਜ ਨੇ ਉਸ ਨੂੰ 12 ਮਈ ਨੂੰ ਯੂਐੱਸ ਤੋਂ ਬਾਹਰ ਕੱਢਣ ਦਾ ਹੁਕਮ ਦਿੱਤਾ ਸੀ। ਹਾਲਾਂਕਿ, ਕੋਰੋਨਾ ਵਾਇਰਸ ਕਾਰਨ ਹਾਲਾਤ ਖ਼ਰਾਬ ਹੋ ਗਏ।

Share