ਕੋਰੋਨਾ ਕਾਰਨ ਅਮਰੀਕਾ ‘ਚ ਭਾਰਤੀ ਤੇ ਚੀਨੀ, ਵਿਦਿਆਰਥੀਆਂ ਦੀ ਗਿਣਤੀ ‘ਚ ਆਈ ਕਮੀ

359
Share

ਵਾਸ਼ਿੰਗਟਨ, 21 ਮਾਰਚ (ਪੰਜਾਬ ਮੇਲ)- ਅਮਰੀਕਾ ਵਿਚ ਸਾਲ 2020 ਵਿਚ ਸਿੱਖਿਆ ਪ੍ਰਰਾਪਤ ਕਰਨ ਲਈ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਵਿੱਚੋਂ 47 ਫ਼ੀਸਦੀ ਪਾੜ੍ਹੇ ਕੇਵਲ ਭਾਰਤ ਤੇ ਚੀਨ ਤੋਂ ਸਨ। ਇਕ ਤਾਜ਼ਾ ਸਰਕਾਰੀ ਅੰਕੜੇ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਨਾਲ ਹੀ ਇਸ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਕਾਰਨ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿਚ ਕਾਫ਼ੀ ਕਮੀ ਆਈ ਹੈ।

ਅਮਰੀਕੀ ਇਮੀਗ੍ਰੇਸ਼ਨ ਤੇ ਸੀਮਾ ਪਰਿਵਰਤਨ (ਆਈਸੀਈ) ਦਾ ਹਿੱਸਾ ‘ਸਟੂਡੈਂਟ ਐਂਡ ਐਕਸਚੇਂਜ ਵਿਜ਼ਟਰ ਪ੍ਰਰੋਗਰਾਮ (ਐੱਸਈਵੀਪੀ) ਵੱਲੋਂ ਜਾਰੀ ਸਾਲਾਨਾ ਰਿਪੋਰਟ ਅਨੁਸਾਰ ਸਾਲ 2020 ‘ਚ ਐੱਫ-1 ਅਤੇ ਐੱਮ-1 ਵਿਦਿਆਰਥੀਆਂ ਦੇ ਐੱਸਈਵੀਆਈਐੱਸ ਵਿਚ ਇਕ ਕਰੋੜ 25 ਲੱਖ ਸਰਗਰਮ ਰਿਕਾਰਡ ਹਨ ਜੋ ਸਾਲ 2019 ਦੇ ਮੁਕਾਬਲੇ 17.86 ਫ਼ੀਸਦੀ ਘੱਟ ਹੈ। ਐੱਫ-1 ਵੀਜ਼ਾ ਅਮਰੀਕਾ ਦੇ ਕਾਲਜ ਅਤੇ ਯੂਨੀਵਰਸਿਟੀ ਵਿਚ ਅਕਾਦਮਿਕ ਪ੍ਰਰੋਗਰਾਮ ਵਿਚ ਜਾਂ ਅੰਗਰੇਜ਼ੀ ਭਾਸ਼ਾ ਪ੍ਰਰੋਗਰਾਮ ਵਿਚ ਹਿੱਸਾ ਲੈਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ ਜਦਕਿ ਐੱਮ-1 ਵੀਜ਼ਾ ਵੋਕੇਸ਼ਨਲ ਅਤੇ ਤਕਨੀਕੀ ਸਕੂਲਾਂ ਵਿਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਰਾਖਵਾਂ ਹੁੰਦਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 2019 ਦੇ ਮੁਕਾਬਲੇ 2020 ਵਿਚ ਅਮਰੀਕੀ ਸਕੂਲਾਂ ਵਿਚ ਨਵੇਂ ਵਿਦੇਸ਼ੀ ਵਿਦਿਆਰਥੀਆਂ ਦੇ ਰਜਿਸਟ੍ਰੇਸ਼ਨ ਵਿਚ 72 ਫ਼ੀਸਦੀ ਦੀ ਕਮੀ ਆਈ ਹੈ। ਐੱਸਈਵੀਆਈਐੱਸ ਦੇ ਮੁਤਾਬਕ ਚੀਨ ਤੋਂ 3,82,561, ਭਾਰਤ ਤੋਂ 2,07,460, ਦੱਖਣੀ ਕੋਰੀਆ ਤੋਂ 68,217, ਸਾਊਦੀ ਅਰਬ ਤੋਂ 38,039, ਕੈਨੇਡਾ ਤੋਂ 35,508 ਅਤੇ ਬ੍ਰਾਜ਼ੀਲ ਤੋਂ 34,892 ਵਿਦਿਆਰਥੀ ਆਏ। ਸਾਲ 2020 ਵਿਚ ਐੱਸਈਵੀਆਈਐੱਸ ਦੇ ਸਾਰੇ ਸਰਗਰਮ ਰਿਕਾਰਡ ਦਾ 47 ਫ਼ੀਸਦੀ ਯਾਨੀ 5,90,021 ਵਿਦਿਆਰਥੀਆਂ ਵਿੱਚੋਂ ਚੀਨ ਦੇ 3,82,561 ਜਦਕਿ ਭਾਰਤ ਦੇ 2,07,460 ਵਿਦਿਆਰਥੀ ਸਨ। ਸਾਲ 2019 ਵਿਚ ਇਹ ਗਿਣਤੀ 48 ਫ਼ੀਸਦੀ ਸੀ।


Share