ਕੋਰੋਨਾ ਇਨਫੈਕਸ਼ਨ ਦੇ ਪੂਰੀ ਤਰ੍ਹਾਂ ਖ਼ਤਮ ਹੋਣ ‘ਤੇ ਹੀ ਖੋਲ੍ਹੇ ਜਾਣਗੇ ਹੇਮਕੁੰਟ ਸਾਹਿਬ ਦੇ ਕਿਵਾੜ

563
Share

ਚਮੋਲੀ, 26 ਜੁਲਾਈ (ਪੰਜਾਬ ਮੇਲ)- ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਸਮੁੰਦਰ ਤਲ ਤੋਂ 15225 ਫੁੱਟ ਦੀ ਉਚਾਈ ‘ਤੇ ਸਥਿਤ ਸ੍ਰੀ ਹੇਮਕੁੰਟ ਸਾਹਿਬ ‘ਚ ਭਾਵੇਂ ਹੀ ਬਰਫ਼ ਨਾਮਾਤਰ ਹੀ ਰਹਿ ਗਈ ਹੈ ਪਰ ਅਜੇ ਵੀ ਅਟਲਾਕੋਟੀ ਵਿਚ ਹਿਮਖੰਡ ਨੇ ਹੇਮਕੁੰਟ ਸਾਹਿਬ ਦਾ ਰਾਹ ਰੋਕਿਆ ਹੋਇਆ ਹੈ। ਇਹੀ ਨਹੀਂ ਕੋਰੋਨਾ ਦੇ ਨਾਲ ਹੀ ਸਰੋਤਾਂ ਦੀ ਘਾਟ ਵੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਕਰਨ ਦੀ ਰਾਹ ਵਿਚ ਰੁਕਾਵਟ ਬਣੀ ਹੋਈ ਹੈ। ਉਂਜ ਤਾਂ ਹੇਮਕੁੰਟ ਸਾਹਿਬ ਗੁਰਦੁਆਰੇ ਤੇ ਲੋਕਪਾਲ ਲਕਸ਼ਮਣ ਮੰਦਰ ਦੇ ਕਿਵਾੜ 25 ਮਈ ਨੂੰ ਖੋਲ੍ਹੇ ਜਾਂਦੇ ਰਹੇ ਹਨ ਪਰ ਐਤਕੀਂ ਸਰਦ ਰੁੱਤ ਦੌਰਾਨ ਹੋਈ ਭਾਰੀ ਬਰਫ਼ਬਾਰੀ ਕਾਰਨ ਇਸ ਵਾਰ ਕਿਵਾੜ ਖੁੱਲ੍ਹਣ ਦੀ ਤਰੀਕ ਪਹਿਲੀ ਜੂਨ ਕਰ ਦਿੱਤੀ ਗਈ ਸੀ। ਹਾਲਾਂਕਿ ਫਿਰ ਕੋਰੋਨਾ ਦੀ ਬਿਮਾਰੀ ਤੇ ਭਾਰੀ ਬਰਫ਼ਬਾਰੀ ਦੇ ਚੱਲਦਿਆਂ ਇਸ ਫ਼ੈਸਲੇ ਨੂੰ ਟਾਲ਼ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਇਨਫੈਕਸ਼ਨ ਦੇ ਪੂਰੀ ਤਰ੍ਹਾਂ ਖ਼ਤਮ ਹੋਣ ‘ਤੇ ਹੀ ਹੇਮਕੁੰਟ ਸਾਹਿਬ ਦੇ ਕਿਵਾੜ ਖੋਲ੍ਹੇ ਜਾਣਗੇ।

Share