ਕੋਰੋਨਾਵਾਇਰ : ਟੈਕਸਾਸ ਵਿਚ ਬਾਜ਼ਾਰ ਮੁੜ ਬੰਦ

725
Share

ਟੈਕਸਾਸ, 27 ਜੂਨ (ਪੰਜਾਬ ਮੇਲ)- ਦੁਨੀਆ ਵਿਚ ਕੋਰੋਨਾ ਵਾਇਰ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਵਰਲਡੋਮੀਟਰ ਮੁਤਾਬਕ ਸ਼ੁੱਕਰਵਾਰ ਨੂੰ ਕੋਰੋਨਾ ਦਾ ਅੰਕੜਾ 98 ਲੱਖ ਪਾਰ ਚਲਾ ਗਿਆ ਜਦ ਕਿ ਮਰਨ ਵਾਲਿਆਂ ਦੀ ਗਿਣਤੀ 4.95 ਲੱਖ ਤੋਂ ਜ਼ਿਆਦਾ ਹੋ ਗਈ। ਇਸ ਵਿਚ ਅਮਰੀਕਾ ‘ਚ ਅਰਥਵਿਵਸਥਾ ਖੋਲ੍ਹਣ ਦੇ ਐਲਾਨ ਦੇ ਠੀਕ  ਕੁਝ ਦਿਨ ਬਾਅਦ ਟੈਕਸਾਸ ਵਿਚ ਬਾਜ਼ਾਰ ਮੁੜ ਬੰਦ ਕਰ ਦਿੱਤੇ ਗਏ। ਇੱਥੇ ਕਾਰੋਬਾਰ ਮੁੜ ਖੋਲ੍ਹਣ ਦੇ 55 ਦਿਨ ਬਾਅਦ ਕੋਰੋਨਾ ਦੇ ਕਈ ਮਾਮਲੇ ਸਾਹਮਣੇ ਆਏ ਜਿਸ ਦੇ ਚਲਦਿਆਂ ਗਵਰਨਰ ਗਰੇਗ ਅਬੌਟ ਨੇ ਇਹ ਐਲਾਨ ਕੀਤਾ। ਟੈਕਸਾਸ ਅਮਰੀਕਾ ਦਾ ਬੇਹੱਦ ਅਹਿਮ ਸੂਬਾ ਹੈ। ਇੱਥੇ ਦੇ ਗਵਰਨਰ ਨੇ ਕਿਹਾ, ਜਿਹੜੇ ਸ਼ਾਪਿੰਗ ਮਾਲ, ਰੈਸਟੋਰੈਂਟ, ਬਾਰ, ਜਿੰਮ ਅਤੇ ਦੂਜੇ ਕੰਮਾਕਾਰਾਂ ਨੂੰ ਖੋਲ੍ਹ ਦਿੱਤਾ ਗਿਆ ਸੀ, ਉਥੇ ਵਾਇਰਸ ਦੇ ਕਈ ਮਾਮਲੇ ਆਏ ਹਨ।

ਉਨ੍ਹਾਂ ਨੇ ਦੱਖਣੀ ਅਤੇ ਪੱਛਮੀ ਇਲਾਕਿਆਂ ਵਿਚ ਸਮਾਜਕ ਦੂਰੀ ਬਹਾਲ ਕਰਨ ਦੀ  ਚਿਤਾਵਨੀ ਦਿੱਤੀ ਹੈ। ਉਧਰ ਦੇਸ਼ ਵਿਚ ਹਜ਼ਾਰਾਂ ਹੋਰ ਨਵੇਂ ਮਾਮਲੇ ਆ ਗਏ। ਕਈ ਸੂਬਿਆਂ ਵਿਚ ਅਰਥ ਵਿਵਸਥਾ ਖੋਲ੍ਹਣ ਦੀ ਕੋਸ਼ਿਸ਼ਾਂ ਦੇ ਵਿਚ ਅਲਬਾਮਾ, ਮਿਸੌਰੀ, ਮੋਟਾਨਾ ਅਤੇ ਯੂਟਾ ਵਿਚ ਲਗਾਤਾਰ ਮਾਮਲੇ ਵਧ ਰਹੇ ਹਨ।
ਅਮਰੀਕੀ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਦੇ ਡਾਇਰੈਕਟਰ ਡਾ. ਰੈਡਫੀਲਡ ਨੇ ਕਿਹਾ ਕਿ ਅਮਰੀਕਾ ਵਿਚ ਜੋ ਲੋਕ ਕੋਰੋਨਾ ਪੀੜਤ ਹਨ। ਅਸਲ ਵਿਚ ਉਹ 23 ਲੱਖ ਮਾਮਲਿਆਂ ਦੀ ਤੁਲਨਾ ਵਿਚ ਕਰੀਬ ਦਸ ਗੁਣਾ ਜ਼ਿਆਦਾ ਰਿਪਰਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਪ੍ਰਕੋਪ ਦੇ ਬਾਰੇ ਵਿਚ ਹੁਣ ਤੱਕ ਸਿਰਫ 10 ਫੀਸਦੀ ਨੂੰ ਹੀ ਪਛਾਣ ਸਕੇ ਹਨ।


Share