ਕੋਰੋਨਾਵਾਇਰਸ : ਹੁਣ ਤੱਕ ਦੁਨੀਆ ‘ਚ 3 ਲੱਖ 77 ਹਜ਼ਾਰ ਲੋਕਾਂ ਦੀ ਮੌਤ

910
Share

ਨਵੀਂ ਦਿੱਲੀ, 2 ਜੂਨ (ਪੰਜਾਬ ਮੇਲ) – ਕੋਰੋਨਾਵਾਇਰਸ ਦੁਨੀਆ ਦੇ 213 ਦੇਸ਼ਾਂ ਵਿੱਚ ਫੈਲਿਆ ਹੈ। ਪਿਛਲੇ 24 ਘੰਟਿਆਂ ਵਿੱਚ 1 ਲੱਖ 02 ਹਜ਼ਾਰ ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ ਵਿੱਚ 3,012 ਦਾ ਵਾਧਾ ਹੋਇਆ ਹੈ।

ਵਰਲਡਮੀਟਰ ਅਨੁਸਾਰ ਵਿਸ਼ਵ ਭਰ ਵਿੱਚ ਹੁਣ ਤੱਕ ਲਗਭਗ 63 ਲੱਖ ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਇਨ੍ਹਾਂ ਵਿਚੋਂ 3 ਲੱਖ 77 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਸ ਦੇ ਨਾਲ ਹੀ 29 ਲੱਖ ਲੋਕ ਇਨਫੈਕਸ਼ਨ ਮੁਕਤ ਵੀ ਹੋ ਗਏ ਹਨ। ਦੁਨੀਆ ਦੇ 75 ਪ੍ਰਤੀਸ਼ਤ ਕੋਰੋਨਾ ਕੇਸ ਸਿਰਫ 13 ਦੇਸ਼ਾਂ ‘ਚੋਂ ਆਏ ਹਨ। ਇਨ੍ਹਾਂ ਦੇਸ਼ਾਂ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 47.65 ਲੱਖ ਹੈ।

ਕੋਰੋਨਾ ਨੇ ਅਮਰੀਕਾ ਵਿੱਚ ਸਭ ਤੋਂ ਵੱਧ ਤਬਾਹੀ ਮਚਾਈ ਹੈ। ਦੁਨੀਆਂ ਭਰ ਵਿੱਚ ਤਕਰੀਬਨ ਇਕ ਤਿਹਾਈ ਮਾਮਲੇ ਅਮਰੀਕਾ ‘ਚੋ ਸਾਹਮਣੇ ਆਏ ਹਨ ਅਤੇ ਮੌਤਾਂ ਦਾ ਇਕ ਤਿਹਾਈ ਹਿੱਸਾ ਵੀ ਅਮਰੀਕਾ ‘ਚ ਹੈ। ਪਰ ਬ੍ਰਾਜ਼ੀਲ ਵਿੱਚ ਅਮਰੀਕਾ ਦੀ ਤੁਲਨਾ ਵਿੱਚ ਸੋਮਵਾਰ ਨੂੰ ਵਧੇਰੇ ਮੌਤਾਂ ਹੋਈਆਂ ਹਨ। ਬ੍ਰਾਜ਼ੀਲ ਵਿੱਚ ਲਾਗ ਤੇਜ਼ੀ ਨਾਲ ਫੈਲ ਰਹੀ ਹੈ। ਬ੍ਰਾਜ਼ੀਲ ਤੋਂ ਬਾਅਦ, ਰੂਸ ਅਤੇ ਭਾਰਤ ਵਿੱਚ ਸੰਕਰਮਿਤ ਦੀ ਸੰਖਿਆ ਵਿਸ਼ਵ ਵਿੱਚ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਹੈ।
• ਅਮਰੀਕਾ: ਕੇਸ – 1,859,174, ਮੌਤਾਂ – 106,923
• ਬ੍ਰਾਜ਼ੀਲ: ਕੇਸ – 529,018, ਮੌਤਾਂ – 30,046
• ਰੂਸ: ਕੇਸ – 414,878, ਮੌਤਾਂ – 4,855
• ਸਪੇਨ: ਕੇਸ – 286,718, ਮੌਤਾਂ – 27,127
• ਯੂਕੇ: ਕੇਸ – 276,332, ਮੌਤਾਂ – 39,045
• ਇਟਲੀ: ਕੇਸ – 233,197, ਮੌਤਾਂ – 33,475
• ਭਾਰਤ: ਕੇਸ – 198,370, ਮੌਤਾਂ – 5,608
• ਫਰਾਂਸ: ਕੇਸ – 189,220, ਮੌਤਾਂ – 28,833
• ਜਰਮਨੀ: ਕੇਸ – 183,765, ਮੌਤਾਂ – 8,618
• ਪੇਰੂ: ਕੇਸ – 170,039, ਮੌਤਾਂ – 4,634


Share