ਕੋਰੋਨਾਵਾਇਰਸ: ਸਾਊਦੀ ਅਰਬ ‘ਚ ਪੀੜਤਾਂ ਦੀ ਗਿਣਤੀ 50 ਹਜ਼ਾਰ ਤੋਂ ਪਾਰ

725
Share

ਰਿਆਦ, 17 ਮਈ (ਪੰਜਾਬ ਮੇਲ)- ਸਾਊਦੀ ਅਰਬ ‘ਚ ਸੰਸਾਰਕ ਮਹਾਂਮਾਰੀ ਕੋਰੋਨਾਵਾਇਰਸ (ਕੋਵਿਡ-19) ਇਨਫੈਕਸ਼ਨ ਦੇ 2840 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ‘ਚ ਕੁੱਲ ਇਨਫੈਕਟਿਡਾਂ ਦੀ ਗਿਣਤੀ 50 ਹਜ਼ਾਰ ਦਾ ਅੰਕੜਾ ਪਾਰ ਕਰਕੇ 52016 ਹੋ ਗਈ ਹੈ। ਸਾਊਦੀ ਅਰਬ ਦੇ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਟਵਿੱਟਰ ‘ਤੇ ਇਹ ਜਾਣਕਾਰੀ ਦਿੱਤੀ। ਟਵੀਟ ਮੁਤਾਬਕ ਸਾਊਦੀ ਅਰਬ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ 10 ਲੋਕਾਂ ਦੀ ਮੌਤ ਹੋਣ ਨਾਲ ਇਸ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 302 ਹੋ ਗਈ ਹੈ। ਇਸ ਦੌਰਾਨ ਕੋਰੋਨਾ ਦੇ 1797 ਮਰੀਜ਼ਾਂ ਨੂੰ ਪੂਰੀ ਤਰ੍ਹਾਂ ਨਾਲ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਦੇਸ਼ ਵਿਚ ਹੁਣ ਤੱਕ ਕੋਰੋਨਾ ਦੇ 23,666 ਮਰੀਜ਼ ਪੂਰੀ ਤਰ੍ਹਾਂ ਨਾਲ ਠੀਕ ਹੋ ਚੁੱਕੇ ਹਨ। ਸਾਊਦੀ ਅਰਬ ਦੇ ਉਦਯੋਗ ਅਤੇ ਖਣਿਜ ਸੰਸਾਧਨ ਮੰਤਰੀ ਬੰਦਾਰ ਬਿਨ ਇਬ੍ਰਾਹਿਮ ਅਲ-ਖੋਰਾਯੇਫ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਕਾਰਨ ਸੰਸਾਰਕ ਆਰਥਿਕ ਲੈਂਡਸਕੇਪ ਪੂਰੀ ਤਰ੍ਹਾਂ ਨਾਲ ਬਦਲ ਜਾਵੇਗਾ ਅਤੇ ਸੰਸਾਰਕ ਪੱਧਰ ‘ਤੇ ਹੋਣ ਵਾਲੇ ਕਾਰੋਬਾਰ ਦੇ ਨਿਯਮਾਂ ਅਤੇ ਕੀਮਤਾਂ ‘ਚ ਵਿਆਪਕ ਪੱਧਰ ‘ਤੇ ਬਦਲਾਅ ਆਉਣਗੇ।


Share