ਕੋਰੋਨਾਵਾਇਰਸ : ਸਪੇਨ ਦੀ ਉਪ ਪ੍ਰਧਾਨ ਮੰਤਰੀ ਨੂੰ ਵੀ ਹੋਇਆ ਵਾਇਰਸ

315
Share

ਮੈਡਿ੍ਰਡ, 26 ਮਾਰਚ (ਪੰਜਾਬ ਮੇਲ)- ਦੁਨੀਆ ਦੇ 194 ਦੇਸ਼ ਕੋਰੋਨਾਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਜਿਸ ਨਾਲ 20,949 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 4,52,157 ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਹਨ। ਉਥੇ ਹੀ ਯੂਰਪ ਦੇ ਕਈ ਦੇਸ਼ਾਂ ਵਿਚ ਇਸ ਵਾਇਰਸ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਪਰ ਇਸ ਨਾਲ ਇਟਲੀ ਅਤੇ ਸਪੇਨ ਵਿਚ ਸਭ ਤੋਂ ਜ਼ਿਆਦਾ ਮੌਤਾਂ ਦਰਜ ਕੀਤੀਆਂ ਗਈਆਂ ਹਨ। ਉਥੇ ਹੀ ਸਪੇਨ ਦੀ ਉਪ ਪ੍ਰਧਾਨ ਮੰਤਰੀ ਕਾਰਮੇਨ ਕਾਲਵੋ ਬੁੱਧਵਾਰ ਸ਼ਾਮ (ਸਥਾਨਕ ਸਮੇਂ ਮੁਤਾਬਕ) ਕੋਰੋਨਾਵਾਇਰਸ ਟੈਸਟ ਦੀ ਰਿਪੋਰਟ ਵਿਚ ਪਾਜੇਟਿਵ ਪਾਈ ਗਈ ਹੈ। ਰਿਪੋਰਟਸ ਮੁਤਾਬਕ, ਕਾਲਵੋ ਦੀ ਸਿਹਤ ਪਿਛਲੇ 4 ਦਿਨਾਂ ਤੋਂ ਖਰਾਬ ਚੱਲ ਰਹੀ ਸੀ। ਉਹ ਘਰ ਤੋਂ ਹੀ ਆਈਸੋਲੇਸ਼ਨ ਵਿਚ ਸਰਕਾਰੀ ਕੰਮਕਾਜ ਕਰ ਰਹੀ ਸੀ। ਉਥੇ ਹੀ ਬੁੱਧਵਾਰ ਸ਼ਾਮ ਉਨ੍ਹਾਂ ਦੀ ਪਹਿਲੀ ਰਿਪੋਰਟ ਪਾਜੇਟਿਵ ਆਈ ਹੈ। ਸਪੇਨ ਸਰਕਾਰ ਨੇ ਕਾਲਵੋ ਅਤੇ ਉਨ੍ਹਾਂ ਦੇ ਸੰਪਰਕ ਵਿਚ ਜੋ ਦੂਜੇ ਲੋਕ ਆਏ ਹਨ, ਉਨ੍ਹਾਂ ਸਾਰਿਆਂ ਨੂੰ ਅਲੱਗ ਰੱਖੇ ਜਾਣ ਦਾ ਆਦੇਸ਼ ਦਿੱਤਾ ਗਿਆ ਹੈ ਅਤੇ ਇਕ ਮੈਡੀਕਲ ਬੋਰਡ ਇਨ੍ਹਾਂ ਸਾਰਿਆਂ ਦੀ ਨਿਗਰਾਨੀ ਕਰੇਗਾ। ਰਿਪੋਰਟਸ ਮੁਤਾਬਕ, ਕਾਲਵੋ ਦੀ ਸਿਹਤ ਪਿਛਲੇ 4 ਦਿਨਾਂ ਤੋਂ ਖਰਾਬ ਚੱਲ ਰਹੀ ਸੀ। ਉਹ ਘਰ ਤੋਂ ਹੀ ਆਈਸੋਲੇਸ਼ਨ ਵਿਚ ਸਰਕਾਰੀ ਕੰਮਕਾਜ ਕਰ ਰਹੀ ਸੀ। ਉਥੇ ਹੀ ਬੁੱਧਵਾਰ ਸ਼ਾਮ ਉਨ੍ਹਾਂ ਦੀ ਪਹਿਲੀ ਰਿਪੋਰਟ ਪਾਜੇਟਿਵ ਆਈ ਹੈ। ਸਪੇਨ ਸਰਕਾਰ ਨੇ ਕਾਲਵੋ ਅਤੇ ਉਨ੍ਹਾਂ ਦੇ ਸੰਪਰਕ ਵਿਚ ਜੋ ਦੂਜੇ ਲੋਕ ਆਏ ਹਨ, ਉਨ੍ਹਾਂ ਸਾਰਿਆਂ ਨੂੰ ਅਲੱਗ ਰੱਖੇ ਜਾਣ ਦਾ ਆਦੇਸ਼ ਦਿੱਤਾ ਗਿਆ ਹੈ ਅਤੇ ਇਕ ਮੈਡੀਕਲ ਬੋਰਡ ਇਨ੍ਹਾਂ ਸਾਰਿਆਂ ਦੀ ਨਿਗਰਾਨੀ ਕਰੇਗਾ।


Share