ਕੋਰੋਨਾਵਾਇਰਸ ਵਿਰੁੱਧ ਲੜਾਈ ‘ਚ ਫਰਾਂਸ ਨੇ ਭਾਰਤ ਨੂੰ ਦਿੱਤੀਆਂ ਵੈਂਟੀਲੇਟਰ ਤੇ ਟੈਸਟ ਕਿੱਟਾਂ

769
Share

ਨਵੀਂ ਦਿੱਲੀ, 28 ਜੁਲਾਈ (ਪੰਜਾਬ ਮੇਲ)- ਫਰਾਂਸ ਨੇ ਮੰਗਲਵਾਰ ਨੂੰ ਕੋਵਿਡ -19 ਮਹਾਂਮਾਰੀ ਵਿਰੁੱਧ ਲੜਾਈ ਵਿੱਚ ਭਾਰਤ ਨੂੰ ਮਦਦ ਵੱਲੋਂ ਵੈਂਟੀਲੇਟਰ, ਟੈਸਟ ਕਿੱਟਾਂ ਅਤੇ ਹੋਰ ਡਾਕਟਰੀ ਉਪਕਰਨ ਭੇਜੇ। ਇਹ ਮੈਡੀਕਲ ਉਪਕਰਨ ਫਰਾਂਸ ਦੇ ਰਾਜਦੂਤ ਇਮੈਨੂਅਲ ਲੀਨੇਨ ਨੇ ਪਾਲਮ ਏਅਰ ਫੋਰਸ ਸਟੇਸ਼ਨ ‘ਤੇ ਇੰਡੀਆ ਰੈਡ ਕਰਾਸ ਸੁਸਾਇਟੀ ਨੂੰ ਦਿੱਤੇ।
ਫਰਾਂਸ ਦੇ ਸਫੀਰ ਲੀਨੇਨ ਨੇ ਸਮੱਗਰੀ ਭਾਰਤ ਨੂੰ ਦਿੰਦਿਆਂ ਫੋਟੋ ਦੇ ਨਾਲ ਟਵੀਟ ਕੀਤਾ: ਫਰਾਂਸ ਤੋਂ ਆਈ ਕੋਵਿਡ-19 ਮੈਡੀਕਲ ਸਮੱਗਰੀ ਇੰਡੀਅਨ ਰੈੱਡ ਕਰਾਸ ਦੇ ਸਕੱਤਰ ਜਨਰਲ ਸ਼੍ਰੀ ਆਰ.ਕੇ. ਜੈਨ ਨੂੰ ਸੌਂਪਣ ਦੀ ਬਹੁਤ ਖੁਸ਼ੀ ਹੈ। ਉਨ੍ਹਾਂ ਕਿਹਾ ਕਿ ਫਰਾਂਸ ਇਸ ਤੋਂ ਪਹਿਲਾਂ ਭਾਰਤ ਨੂੰ 200 ਮਿਲੀਅਨ ਯੂਰੋ ਦੀ ਵਿੱਤੀ ਮਦਦ ਦੇ ਚੁੱਕਾ ਹੈ। ਫਰਾਂਸ ਦੀਆਂ ਕੰਪਨੀਆਂ ਨੇ ਵੀ ਭਾਰਤ ਦੇ ਰਾਹਤ ਕਾਰਜਾਂ ਵਿਚ ਯੋਗਦਾਨ ਪਾਇਆ ਹੈ। ਫਰਾਂਸ ਸਫਾਰਤਖਾਨੇ ਵਲੋਂ ਜਾਰੀ ਬਿਆਨ ਅਨੁਸਾਰ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਹਾਲ ਹੀ ਵਿਚ ਭਾਰਤ ਨੂੰ ਮੈਡੀਕਲ ਉਪਕਰਨ ਦੇਣ ਦਾ ਐਲਾਨ ਕੀਤਾ ਸੀ। ਮੈਡੀਕਲ ਮਦਦ ਵਜੋਂ ਫਰਾਂਸ ਭਾਰਤ ਨੂੰ 50 ਓਸੀਰਿਸ-3 ਵੈਂਟੀਲੇਟਰ ਅਤੇ ਬੀਪੈਪ ਮੋਡ ਵਾਲੇ 70 ਯੂਵੈੱਲ 830 ਵੈਂਟਰੀਲੇਟਰ ਦੇ ਰਿਹਾ ਹੈ। ਇਹ ਉਪਕਰਨ ਫਰਾਂਸ ਏਅਰ ਫੋਰਸ ਦੇ ਏ330 ਜਹਾਜ਼ ਰਾਹੀਂ ਅੱਜ ਭਾਰਤ ਪੁੱਜੇ।


Share