ਕੋਰੋਨਾਵਾਇਰਸ ਮੌਸਮ ਦੇ ਹਿਸਾਬ ਨਾਲ ਨਹੀਂ ਚੱਲਦਾ: ਡਬਲਯੂ.ਐੱਚ.ਓ.

239
Share

ਲੰਡਨ, 10 ਅਗਸਤ (ਪੰਜਾਬ ਮੇਲ)- ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਐਮਰਜੈਂਸੀ ਸੇਵਾ ਮੁਖੀ ਨੇ ਕਿਹਾ ਹੈ ਕਿ ਕੋਵਿਡ-19 ਹੋਰ ਵਾਇਰਸ ਵਾਂਗ ਮੌਸਮ ਦੇ ਹਿਸਾਬ ਨਾਲ ਨਹੀਂ ਚੱਲਦਾ। ਇਨਫਲੂਏਂਜਾ ਵਰਗੇ ਵਾਇਰਸ ਇਨਫੈਕਸ਼ਨ ਜਿੱਥੇ ਮੁੱਖ ਰੂਪ ਨਾਲ ਸਰਦੀ ‘ਚ ਹੁੰਦੇ ਹਨ, ਉਥੇ ਹੀ ਕੋਰੋਨਾ ਮਹਾਮਾਰੀ ਗਰਮੀਆਂ ਵਿਚ ਵੀ ਕਹਿਰ ਦਿਖਾ ਰਹੀ ਹੈ। ਜਦਕਿ ਕੁਝ ਵਿਦਿਆਨੀਆਂ ਤੇ ਨੇਤਾਵਾਂ ਨੇ ਪਹਿਲਾਂ ਅੰਦਾਜਾ ਜਤਾਇਆ ਸੀ ਕਿ ਗਰਮੀਆਂ ‘ਚ ਕੋਰੋਨਾ ਵਾਇਰਸ ਦਾ ਅਸਰ ਘੱਟ ਹੋ ਜਾਵੇਗਾ।
ਡਾ. ਮਾਈਕਲ ਰਿਆਨ ਨੇ ਸੋਮਵਾਰ ਨੂੰ ਪ੍ਰੈੱਸ ਬ੍ਰੀਫਿੰਗ ‘ਚ ਕਿਹਾ ਕਿ ਵਾਇਰਸ ਨੇ ਹੁਣ ਤੱਕ ਮੌਸਮ ਦੇ ਹਿਸਾਬ ਨਾਲ ਪੈਟਰਨ ਨਹੀਂ ਦਿਖਾਇਆ ਹੈ। ਇਸ ਨੇ ਸਪੱਸ਼ਟ ਦਿਖਾਇਆ ਹੈ ਕਿ ਜੇਕਰ ਤੁਸੀਂ ਵਾਇਰਸ ਤੋਂ ਦਬਾਅ ਹਟਾਉਂਦੇ ਹੋ ਤਾਂ ਇਹ ਪਲਟਵਾਰ ਕਰਦਾ ਹੈ। ਰਿਆਨ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸਿਹਤ ਏਜੰਸੀ ਉਨ੍ਹਾਂ ਦੇਸ਼ਾਂ ਨੂੰ ਵੀ ਵਾਇਰਸ ਦਾ ਕਹਿਰ ਘੱਟ ਕਰਨ ਦੇ ਲਈ ਕਦਮ ਚੁੱਕਦੇ ਰਹਿਣ ਦੇ ਲਈ ਲਗਾਤਾਰ ਸਲਾਹ ਦੇ ਰਹੀ ਹੈ, ਜਿਥੇ ਕੋਵਿਡ-19 ਕਾਬੂ ਵਿਚ ਆਉਂਦਾ ਦਿਖ ਰਿਹਾ ਹੈ, ਜਿਨ੍ਹਾਂ ਵਿਚ ਯੂਰਪ ਦੇ ਵੀ ਕੁਝ ਦੇਸ਼ ਸ਼ਾਮਲ ਹਨ।


Share