ਕੋਰੋਨਾਵਾਇਰਸ ਮਹਾਂਮਾਰੀ ਨੂੰ ਹਰਾਉਣ ’ਚ ਲੱਗੇਗਾ ਲੰਬਾ ਸਮਾਂ : ਅਮਰੀਕੀ ਰਾਸ਼ਟਰਪਤੀ

142
Share

ਵਾਸ਼ਿੰਗਟਨ, 27 ਜਨਵਰੀ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸੋਮਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਨੂੰ ਹਰਾਉਣ ’ਚ ਅਜੇ ਲੰਬਾ ਸਮਾਂ ਲੱਗੇਗਾ ਅਤੇ ਉਹ ਇਸ ਦਿਸ਼ਾ ’ਚ ਹਮਲਾਵਾਰ ਤਰੀਕੇ ਨਾਲ ਕੰਮ ਕਰ ਰਹੇ ਹਨ। ਬਾਇਡਨ ਨੇ ਵ੍ਹਾਈਟ ਹਾਊਸ ’ਚ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਇਸ ਵਾਇਰਸ ਨੂੰ ਹਰਾ ਕੇ ਰਹਾਂਗਾ। ਇਥੇ ਤੱਕ ਪਹੁੰਚਣ ’ਚ ਲੰਬਾ ਸਮਾਂ ਲੱਗਿਆ ਹੈ ਅਤੇ ਇਸ ਨੂੰ ਹਰਾਉਣ ’ਚ ਵੀ ਲੰਬਾ ਸਮਾਂ ਲੱਗਣ ਵਾਲਾ ਹੈ।
ਦਰਅਸਲ ਬਾਇਡਨ ਨੇ ਹਾਲ ਹੀ ’ਚ ਕਿਹਾ ਸੀ ਕਿ ਅਗਲੇ ਕਈ ਮਹੀਨਿਆਂ ਤੱਕ ਇਸ ਮਹਾਮਾਰੀ ਦੀ ਦਿਸ਼ਾ ਬਦਲਣ ਲਈ ਉਨ੍ਹਾਂ ਦਾ ਪ੍ਰਸ਼ਾਸਨ ਕੁਝ ਨਹੀਂ ਕਰ ਸਕਦਾ ਹੈ। ਹਾਲਾਂਕਿ ਦੋ ਮਹੀਨੇ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਕੋਰੋਨਾਵਾਇਰਸ ਨੂੰ ਹਰਾ ਕੇ ਰਹਿਣਗੇ। ਬਾਇਡਨ ਇਨ੍ਹਾਂ ਬਿਆਨਾਂ ਨਾਲ ਸੰਬੰਧਿਤ ਸਵਾਲਾਂ ਦੇ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਜੇਕਰ ਮੈਂ ਗਲਤ ਕਰ ਰਿਹਾਂ ਹਾਂ ਤਾਂ ਦੱਸੋ। ਮੈਨੂੰ ਲੱਗਦਾ ਹੈ ਕਿ ਇਹ ਦਿਨ ਉਨ੍ਹਾਂ ਪਹਿਲੇ ਦਿਨਾਂ ’ਚੋਂ ਇਕ ਹੈ, ਜਦ ਕੋਰੋਨਾਵਾਇਰਸ ਦੇ ਕਾਰਣ ਮਰਨ ਵਾਲਿਆਂ ਦੀ ਗਿਣਤੀ ’ਚ ਕਮੀ ਆਈ ਹੈ, ਇਨਫੈਕਸ਼ਨ ਦੇ ਮਾਮਲੇ ਅਤੇ ਹਸਪਤਾਲ ’ਚ ਦਾਖਲ ਮਰੀਜ਼ਾਂ ਦੀ ਗਿਣਤੀ ਘਟੀ ਹੈ। ਬਾਇਡਨ ਨੇ ਕਿਹਾ ‘‘ਇਸ ’ਚ ਸਮਾਂ ਲੱਗੇਗਾ, ਬਹੁਤ ਸਮਾਂ।’’ ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨ ਨੂੰ ਕਿਹਾ।

Share