ਨਵੀਂ ਦਿੱਲੀ, 30 ਅਪ੍ਰੈਲ (ਪੰਜਾਬ ਮੇਲ)- ਦੇਸ਼ ‘ਚ ਮਾਰੂ ਕੋਰੋਨਾਵਾਇਰਸ ਦਾ ਪ੍ਰਕੋਪ ਜਾਰੀ ਹੈ। ਇਸ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਹਰ ਦਿਨ ਵੱਧ ਰਹੀ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਦੇਸ਼ ‘ਚ ਇਸ ਮਹਾਂਮਾਰੀ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 33 ਹਜ਼ਾਰ ਤੋਂ ਪਾਰ ਹੋ ਗਈ ਹੈ। ਮੰਤਰਾਲੇ ਅਨੁਸਾਰ ਹੁਣ ਤੱਕ 33 ਹਜ਼ਾਰ 50 ਵਿਅਕਤੀ ਕੋਰੋਨਾ ਨਾਲ ਸੰਕਰਮਿਤ ਹੋਏ ਹਨ। ਇਸ ਦੇ ਨਾਲ ਹੀ 1074 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 8325 ਲੋਕ ਠੀਕ ਹੋਏ ਹਨ।
ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ ਵਿੱਚ 432, ਮੱਧ ਪ੍ਰਦੇਸ਼ ਵਿੱਚ 129, ਗੁਜਰਾਤ ਵਿੱਚ 197, ਦਿੱਲੀ ਵਿੱਚ 56, ਤਾਮਿਲਨਾਡੂ ਵਿੱਚ 27, ਤੇਲੰਗਾਨਾ ਵਿੱਚ 26, ਆਂਧਰਾ ਪ੍ਰਦੇਸ਼ ਵਿੱਚ 31, ਕਰਨਾਟਕ ਵਿੱਚ 21, ਉੱਤਰ ਪ੍ਰਦੇਸ਼ ਵਿੱਚ 39, ਪੰਜਾਬ ਵਿੱਚ 20, ਪੱਛਮੀ ਬੰਗਾਲ ਵਿੱਚ 22, ਰਾਜਸਥਾਨ ਵਿੱਚ 51, ਜੰਮੂ ਅਤੇ ਕਸ਼ਮੀਰ ਵਿੱਚ 8, ਹਰਿਆਣੇ ਵਿੱਚ 3, ਕੇਰਲ ਵਿੱਚ 4, ਝਾਰਖੰਡ ਵਿੱਚ 3, ਬਿਹਾਰ ਵਿੱਚ 2, ਅਸਾਮ, ਹਿਮਾਚਲ ਪ੍ਰਦੇਸ਼, ਮੇਘਾਲਿਆ ਅਤੇ ਉੜੀਸਾ ਵਿੱਚ ਇਕ-ਇਕ ਮੌਤ ਹੋਈ ਹੈ।
ਲੜੀ ਨੰਬਰ | ਸੂਬੇ ਦਾ ਨਾਮ | ਕੋਰੋਨਾ ਦੇ ਕੁੱਲ ਮਾਮਲੇ | ਠੀਕ ਹੋਏ/ਡਿਸਚਾਰਜ ਹੋਏ | ਮੌਤਾਂ |
---|---|---|---|---|
1 | ਅੰਡੇਮਾਨ ਨਿਕੋਬਾਰ | 33 | 15 | 0 |
2 | ਆਂਧਰ ਪ੍ਰਦੇਸ਼ | 1332 | 287 | 31 |
3 | ਅਰੁਣਾਚਲ ਪ੍ਰਦੇਸ਼ | 1 | 1 | 0 |
4 | ਅਸਮ | 38 | 29 | 1 |
5 | ਬਿਹਾਰ | 392 | 65 | 2 |
6 | ਚੰਡੀਗੜ੍ਹ | 56 | 17 | 0 |
7 | ਛੱਤੀਸਗੜ੍ਹ | 38 | 34 | 0 |
8 | ਦਿੱਲੀ | 3439 | 1092 | 56 |
9 | ਗੋਆ | 7 | 7 | 0 |
10 | ਗੁਜਰਾਤ | 4082 | 527 | 197 |
11 | ਹਰਿਆਣਾ | 310 | 209 | 3 |
12 | ਹਿਮਾਚਲ ਪ੍ਰਦੇਸ਼ | 40 | 25 | 1 |
13 | ਜੰਮੂ- ਕਸ਼ਮੀਰ | 581 | 192 | 8 |
14 | ਝਾਰਖੰਡ | 107 | 19 | 3 |
15 | ਕਰਨਾਟਕ | 535 | 216 | 21 |
16 | ਕੇਰਲ | 495 | 369 | 4 |
17 | ਲੱਦਾਖ | 22 | 16 | 0 |
18 | ਮੱਧ ਪ੍ਰਦੇਸ਼ | 2561 | 461 | 129 |
19 | ਮਹਾਰਾਸ਼ਟਰ | 9915 | 1593 | 432 |
20 | ਮਣੀਪੁਰ | 2 | 2 | 0 |
21 | ਮੇਘਾਲਿਆ | 12 | 0 | 1 |
22 | ਮਿਜ਼ੋਰਮ | 1 | 0 | 0 |
23 | ਉੜੀਸਾ | 125 | 39 | 1 |
24 | ਪੁਡੁਚੇਰੀ | 8 | 3 | 0 |
25 | ਪੰਜਾਬ | 357 | 90 | 19 |
26 | ਰਾਜਸਥਾਨ | 2438 | 768 | 51 |
27 | ਤਾਮਿਲਨਾਡੂ | 2162 | 1210 | 27 |
28 | ਤੇਲੰਗਾਨਾ | 1012 | 367 | 26 |
29 | ਤ੍ਰਿਪੁਰਾ | 2 | 2 | 0 |
30 | ਉਤਰਾਖੰਡ | 55 | 36 | 0 |
31 | ਉੱਤਰ ਪ੍ਰਦੇਸ਼ | 2134 | 510 | 39 |
32 | ਪੱਛਮੀ ਬੰਗਾਲ | 758 | 124 | 22 |
ਭਾਰਤ ‘ਚ ਕੁੱਲ ਮਰੀਜ਼ਾਂ ਦੀ ਗਿਣਤੀ | 33050 | 8325 | 1074 |