ਕੋਰੋਨਾਵਾਇਰਸ : ਭਾਰਤੀ ਹਾਕੀ ਟੀਮ ਦੇ ਕਪਤਾਨ ਸਮੇਤ ਚਾਰ ਖਿਡਾਰੀ ਪੌਜ਼ੇਟਿਵ

440
Share

ਚੰਡੀਗੜ੍ਹ,  7 ਅਗਸਤ (ਪੰਜਾਬ ਮੇਲ)- ਭਾਰਤੀ ਹਾਕੀ ਟੀਮ ਦੇ ਖਿਡਾਰੀ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਹਨ।ਕਪਤਾਨ ਮਨਪ੍ਰੀਤ ਸਿੰਘ, ਸੁਰੇਂਦਰ ਕੁਮਾਰ, ਜਸਕਰਨ ਸਿੰਘ ਅਤੇ ਵਰੁਣ ਕੁਮਾਰ, ਜਿਨ੍ਹਾਂ ਨੇ ਟੀਮ ਦੇ ਨਾਲ ਬੰਗਲੁਰੂ ਵਿਚ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਨੈਸ਼ਨਲ ਸੈਂਟਰ ਆਫ ਐਕਸੀਲੈਂਸ (ਐਨਸੀਓਈ) ਦੇ ਰਾਸ਼ਟਰੀ ਹਾਕੀ ਕੈਂਪ ਲਈ ਗਏ ਸਨ ਅਤੇ ਘਰੇਲੂ ਬਰੇਕ ਤੋਂ ਬਾਅਦ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਸਪੋਰਟਸ ਅਥਾਰਟੀ ਆਫ਼ ਇੰਡੀਆ ਨੇ ਸਾਰੇ ਐਥਲੀਟਾਂ ਲਈ ਲਾਜ਼ਮੀ ਕਰ ਦਿੱਤਾ ਹੈ ਕਿ ਸਾਰੇ ਖਿਡਾਰੀਆਂ ਨੂੰ ਕੈਂਪ ਵਾਪਿਸ ਆਉਣ ਤੇ ਕੋਰੋਨਾ ਟੈਸਟ ਲਾਜ਼ਮੀ ਹੋਵੇਗਾ।


Share