ਵਾਸ਼ਿੰਗਟਨ, 30 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਲਈ ਭਾਰਤੀ ਸਫ਼ੀਰ ਤਰਨਜੀਤ ਸਿੰਘ ਸੰਧੂ ਨੇ ਆਖਿਆ ਕਿ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਭਾਰਤੀ-ਅਮਰੀਕੀ ਭਾਈਚਾਰੇ ਨੇ ਹੌਸਲਾ ਦਿਖਾਉਂਦਿਆਂ ਇਸ ਮੁਸ਼ਕਲ ਦੌਰ ਵਿਚ ਅਗਾਂਹ ਹੋ ਕੇ ਅਗਵਾਈ ਕੀਤੀ ਹੈ। ਦੇਸ਼ ਭਰ ਦੇ ਭਾਰਤੀ-ਅਮਰੀਕੀ ਭਾਈਚਾਰੇ ਦੇ ਸਮੂਹ ਨਾਲ ਵੀਡੀਓ ਕਾਨਫਰੰਸ ਦੌਰਾਨ ਸੰਧੂ ਨੇ ਕਿਹਾ, ”ਇਸ ਸੰਕਟਮਈ ਦੌਰ ਦੌਰਾਨ ਅਮਰੀਕਾ ਵਿੱਚ ਭਾਰਤੀ ਭਾਈਚਾਰਾ ਸਾਡੀ ਅੰਬੈਸੀ ਲਈ ਅਥਾਹ ਹੌਸਲੇ ਅਤੇ ਸਮਰਥਨ ਦਾ ਸਰੋਤ ਬਣਿਆ ਹੋਇਆ ਹੈ। ਤੁਸੀਂ ਇਸ ਮੁਸ਼ਕਲ ਦੌਰ ਵਿੱਚ ਅੱਗੇ ਹੋ ਕੇ ਅਗਵਾਈ ਕੀਤੀ ਹੈ ਅਤੇ ਪ੍ਰਵਾਸੀ ਭਾਰਤੀ ਭਾਈਚਾਰੇ ਦੀ ਸ਼ਕਤੀ ਦਾ ਮੁਜ਼ਾਹਰਾ ਕੀਤਾ ਹੈ।” ਸ੍ਰੀ ਸੰਧੂ ਨੇ ਭਾਰਤੀ ਭਾਈਚਾਰੇ ਵਲੋਂ ਲੋੜਵੰਦਾਂ ਦੀ ਮਦਦ ਕਰਕੇ ਦਿਖਾਏ ਸੇਵਾ ਭਾਵ ਦੀ ਸ਼ਲਾਘਾ ਕੀਤੀ ਹੈ।