ਕੋਰੋਨਾਵਾਇਰਸ: ਬ੍ਰਿਟਿਸ਼ ਏਅਰਵੇਜ਼ ਵੱਲੋਂ 13 ਹਜ਼ਾਰ ਨੌਕਰੀਆਂ ‘ਚ ਕਟੌਤੀ ਕਰਨ ਦਾ ਐਲਾਨ

583
Share

ਲੰਡਨ, 14 ਅਕਤੂਬਰ (ਪੰਜਾਬ ਮੇਲ)- ਕੋਰੋਨਾ ਵਾਇਰਸ ਨੇ ਕਈ ਦੇਸ਼ਾਂ ਦੀ ਏਅਰਲਾਈਨਜ਼ ਨੂੰ ਪ੍ਰਭਾਵਤ ਕੀਤਾ ਹੈ। ਬ੍ਰਿਟਿਸ਼ ਏਅਰਵੇਜ਼ ਵੀ ਇਨ੍ਹਾਂ ਵਿਚੋਂ ਇੱਕ ਹੈ। ਦੋ ਮਹੀਨੇ ਪਹਿਲਾਂ ਬ੍ਰਿਟਿਸ਼ ਏਅਰਵੇਜ਼ ਨੇ ਅਪਣੇ ਸਾਰੇ ਲਗਜਰੀ ਬੋਇੰਗ 747 ਜਹਾਜ਼ ਹਟਾ ਦਿੱਤੇ ਸੀ। ਹੁਣ ਏਅਰਵੇਜ਼ ਨੇ ਅਪਣੇ ਇੱਥੋਂ 13 ਹਜ਼ਾਰ ਨੌਕਰੀਆਂ ਵਿਚ ਕਟੌਤੀ ਕਰਨ ਦਾ ਵੀ ਐਲਾਨ ਕਰ ਦਿੱਤਾ ਹੈ। ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਏਅਰਲਾਈਨ ਉਦਯੋਗ ਨੂੰ ਕਾਫੀ ਨੁਕਸਾਨ ਪੁੱਜਿਆ ਹੈ। ਏਅਰਵੇਜ਼ ਨੇ ਸੋਮਵਾਰ ਨੂੰ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਧਾਨ ਅਲੈਕਸ ਕਰੂਜ਼ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ।
ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਅਤੇ ਯਾਤਰਾ ‘ਤੇ ਲੱਗੀ ਪਾਬੰਦੀਆਂ ਦੇ ਕਾਰਨ ਏਅਰ ਲਾਈਨਾਂ ਦਾ ਬੁਰਾ ਹਾਲ ਹੋ ਗਿਆ ਹੈ। ਕੁਝ ਦੇਸ਼ਾਂ ਨੇ ਅਪਣੇ ਇੱਥੋਂ ਉਡਾਣਾਂ ਸ਼ੁਰੂ ਕੀਤੀਆਂ ਹਨ ਪ੍ਰੰਤੂ ਚੀਜ਼ਾਂ ਅਜੇ ਆਮ ਨਹੀਂ ਹੋ ਸਕੀਆਂ ਹਨ। ਆਉਣ ਵਾਲੇ ਅਗਲੇ 4 ਮਹੀਨੇ ਵਿਚ ਇਨ੍ਹਾਂ ਦੇ ਠੀਕ ਹੋਣ ਦੀ ਨੌਬਤ ਵੀ ਨਹੀਂ ਦਿਖ ਰਹੀ ਹੈ।
ਆਈਏਜੀ ਨੇ ਮੌਜੂਦਾ ਸ਼ੇਅਰਧਾਰਕਾਂ ਨੂੰ ਨਵੇਂ ਸ਼ੇਅਰ ਵੇਚ ਕੇ 2.7 ਬਿਲੀਅਨ ਜੁਟਾਉਣ ਦੀ ਸਤੰਬਰ ਵਿਚ ਯੋਜਨਾ ਬਣਾਈ। ਮਈ ਵਿਚ ਲੁਫਥਾਂਸਾ ਨੇ ਕਿਹਾ ਕਿ ਇਸ ਨਾਲ 22 ਹਜ਼ਾਰ ਤੋਂ ਜ਼ਿਆਦਾ ਨੌਕਰੀਆਂ ਵਿਚ ਕਟੌਤੀ ਹੋਵੇਗੀ।
ਕੋਰੋਨਾ ਕਾਰਨ ਲੋਕਾਂ ਦਾ ਆਉਣਾ ਜਾਣਾ ਘੱਟ ਹੋ ਗਿਆ। ਨਾ ਤਾਂ ਸੈਲਾਨੀ ਬਾਹਰ ਨਿਕਲੇ ਤੇ ਨਾ ਹੀ ਬਾਹਰ ਜਾਣ ਵਾਲੇ ਲੋਕ। ਇਸ ਕਾਰਨ ਏਅਰਲਾਈਨਜ਼ ਨੂੰ ਵੀ ਕਾਫੀ ਨੁਕਸਾਨ ਹੋਇਆ।


Share